Saturday, 22 April 2017

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ {1469 – 1539) ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਵਿੱਚ ਅਲੱਗ-ਅਲੱਗ ਮਿਤੀ 'ਤੇ ਆਉਂਦੀ ਹੈ।[4]
ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।
ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਆਪ ਨੂੰ ਪਾਂਧੇ ਕੋਲ ਪੜ੍ਹਣ ਲਈ ਭੇਜਿਆ ਗਿਆ। ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾਂ ਇਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਬਾਬਾ ਸ਼੍ਰੀ ਚੰਦ, ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ, ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਲਾਹੌਰਪਾਕਿਸਤਾਨ ਨੇੜੇ ਰਾਇ ਭੋਇ ਦੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਵਿਖੇ ਹੋਇਆ ਜਿਸਨੂੰ ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ (ਗੁਰਪੁਰਬ) ਵਜੋਂ ਮਨਾਇਆ ਜਾਂਦਾ ਹੈ। ਇਸ ਸਥਾਨ 'ਤੇ ਹੁਣ ਗੁਰਦੁਆਰਾ ਜਨਮ-ਅਸਥਾਨ ਸੁਸ਼ੋਭਤ ਹੈ। ਇਹਨਾਂ ਦੇ ਪਿਤਾ, ਕਲਿਆਣ ਚੰਦ ਦਾਸ ਬੇਦੀ ਜਾਂ ਮਹਿਤਾ ਕਾਲੂ[7] ਪਿੰਡ ਤਲਵੰਡੀ ਦੇ ਫ਼ਸਲ-ਮਾਮਲੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ।[8] ਇਹਨਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਇਹਨਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਜੋ ਇਹਨਾਂ ਦੀ ਪਹਿਲੀ ਸਿੱਖ ਬਣੀ।

ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ ੧੬ ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ


ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇੱਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿੱਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ ੧:੨੪)
ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿੱਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ ਸੀ।

ਪਹਿਲੀ ਉਦਾਸੀ ਪੂਰਬ ਦੀ


ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋਃ ਸਾਹਿਬ ਸਿੰਘ ਜੀ ( ਗੁਰਮਤਿ ਪ੍ਰਕਾਸ਼ 12 ਨਵੰਬਰ 2007) ਅਨੁਸਾਰ ਭਾਦਰੋਂ ਸੰਮਤ 1564 ਤੋਂ 1572 (9 ਸਾਲ) ਸੰਨ 1497ਤੋਂ 1508 ਈਃ ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿੱਚ ਆਪ ਜੀ ਨੇ ਪ੍ਰਸਿੱਧਹਿੰਦੂ ਤੀਰਥਾਂ ਹਰਿਦੁਆਰਗੋਰਖ ਮਤਾਅਯੁੱਧਿਆ, ਪ੍ਰਯਾਗ, ਬਨਾਰਸਗਯਾਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮਸੋਮਨਾਥ, ਦਵਾਰਕਾ, ਪੁਸ਼ਕਰਮਥਰਾਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮਆਸਾਮਬੰਗਾਲਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇੱਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇੱਕ ਛੋਟੀ ਜਿਹੀ ਧਰਮਸ਼ਾਲਾ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿੱਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਦੂਜੀ ਉਦਾਸੀ ਉੱਤਰ ਦੀ

ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋਃ ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿੱਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ:-ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।


ਤੀਜੀ ਉਦਾਸੀ ਪੱਛਮ ਦੀ


ਤੀਜੀ ਉਦਾਸੀ (ਸੰਨ 1518 ਤੋਂ 1521) ਤੱਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਜੀ ਦੇ
ਕਥਨ ਅਨੁਸਾਰ: ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ ੧;੩੨) ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਗੁਰਮਤਿ ਪ੍ਰਕਾਸ਼ 13 ਨਵੰਬਰ 2007 ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿੱਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ: ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ ੧;੩੫) ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿੱਚ ਕੀਰਤਨ, ਸੱਤ, ਜ਼ਮੀਨ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ’ ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿੱਚ ਕੀਤਾ।

ਗੁਰੂ ਨਾਨਕ ਸਾਹਿਬ ਅਪਣੀ ਤੀਜੀ ਉਦਾਸੀ ਦੌਰਾਨ ਮੱਕੇ ਗਏ ਸਨ। ਮੱਕੇ ਜਾਣ ਵਾਲੇ ਦੌਰੇ ਵਿਚ ਉਹ ਮੁਲਤਾਨ ਵਲੋਂ ਹੋ ਕੇ ਗਏ ਸਨ। ਮੁਲਤਾਨ ਤੋਂ ਚਲ ਕੇ ਗੁਰੂ ਸਾਹਿਬ ਉੱਚ ਨਗਰ ਜਿਸ ਨੂੰ ਮੁਸਲਮਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ। ਇਸ ਨਗਰ ਵਿਚ ਸੱਯਦ ਜਲਾਲ ਬੁਖ਼ਾਰੀ ਦੀ ਗੱਦੀ ਦੀ ਬੜੀ ਮਾਨਤਾ ਸੀ। ਉਥੇ ਗੁਰੂ ਸਾਹਿਬ ਜਲਾਲ ਬੁਖ਼ਾਰੀ ਦੇ ਗੱਦੀਦਾਰ ਸ਼ੇਖ਼ ਹਾਜ਼ੀ ਅਬਦੁਲ ਗੁਫ਼ਾਰੀ ਕੋਲ ਠਹਿਰੇ। ਉਸ ਨਾਲ ਗੁਰੂ ਸਾਹਿਬ ਨੇ ਧਰਮ ਚਰਚਾ ਕੀਤੀ। ਉੱਚ ਨਗਰ ਵਿਚ 1947 ਤਕ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ, ਬੈਰਾਗਨ, ਪੱਥਰ ਦੇ ਕੜੇ, ਗੁਰਜ ਤੇ ਲੱਕੜ ਦੀ ਬੇੜੀ ਪਈਆਂ ਸਨ। ਉੱਚ ਤੋਂ ਗੁਰੂ ਸਾਹਿਬ ਭਾਰਤ ਦੇ ਅਜੋਕੇ ਗੁਜਰਾਤ ਸੂਬੇ ਦੇ ਕੱਛ ਇਲਾਕੇ ਵਿਚ ਬਸਤਾ ਬੰਦਰ ਬੰਦਰਗਾਹ 'ਤੇ ਗਏ। ਕੁੱਝ ਚਿਰ ਹਿੰਗਲਾਜ ਰੁਕਣ ਮਗਰੋਂ ਗੁਰੂ ਸਾਹਿਬ ਮੱਕੇ ਜਾਣ ਵਾਸਤੇ ਅੱਗੇ ਟੁਰ ਪਏ। ਗੁਰੂ ਸਾਹਿਬ ਦੇ ਜ਼ਮਾਨੇ ਵਿਚ ਮੱਕੇ ਜਾਣ ਵਾਸਤੇ ਸੋਨ ਮਿਆਨੀ ਤੋਂ ਮਸਕਟ ਅਤੇ ਅਸਲ ਅਸਵਦ ਤਕ ਬੇੜੀ ਦਾ ਸਫ਼ਰ ਕੀਤਾ ਜਾਂਦਾ ਸੀ। ਅਸਲ ਅਸਵਦ, ਜੱਦਾ ਤੋਂ ਤਕਰੀਬਨ 20 ਕਿਲੋਮੀਟਰ ਹੈ। ਗੁਰੂ ਨਾਨਕ ਸਾਹਿਬ, ਸ਼ਾਇਦ, ਅਸਲ ਅਸਵਦ ਦੇ ਰਸਤੇ ਹੀ ਮੱਕਾ ਗਏ ਸਨ। ਗੁਰੂ ਨਾਨਕ ਸਾਹਿਬ, ਦਸੰਬਰ 1518 ਵਿਚ ਮੱਕਾ ਪੁੱਜੇ ਸਨ।

ਜੋਤੀ ਜੋਤਿ

ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮੁ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿੱਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇੱਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 07 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿੱਚ ਟਿਕਾ ਕੇ ਅਕਾਲ ਸਤਿ ਵਿੱਚ ਸਮਾ ਗਏ

Friday, 21 April 2017

ਸਿੱਖੀ ਦਾ ਇਤਿਹਾਸ

ਸਿੱਖੀ ਦਾ ਇਤਿਹਾਸ ਗੁਰੂ ਨਾਨਕ, ਪਹਿਲੇ ਗੁਰੂ ਵਲੋਂ ਪੰਦਰਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਇਸਦੀਆਂ ਧਾਰਮਿਕ ਅਤੇ ਕੌਮੀ ਰਸਮਾਂ-ਰੀਤਾਂ ਨੂੰ ਗੁਰੂ ਗੋਬਿੰਦ ਸਿੰਘ ਨੇ 30 ਮਾਰਚ 1699 ਵਾਲੇ ਦਿਨ ਸਰਲ ਕੀਤਾ।[1] ਵੱਖ ਜਾਤੀਆਂ ਅਤੇ ਪਿਛੋਕੜ ਵਾਲੇ ਆਮ ਸਧਾਰਨ ਇਨਸਾਨਾਂ ਨੂੰ ਖੰਡੇ ਦੀ ਪਹੁਲ ਦਾ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ। ਪੰਜ ਪਿਆਰਿਆਂ ਨੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਅੰਮ੍ਰਿਤ ਛੱਕਾ ਖਾਲਸੇ ਵਿੱਚ ਸ਼ਾਮਿਲ ਕਰ ਲਿਆ।[2] ਇਸ ਇਤਿਹਾਸਕ ਘਟਨਾ ਨੇ ਸਿੱਖੀ ਦੇ ਤਕਰੀਬਨ 300 ਸਾਲਾਂ ਤਵਾਰੀਖ ਨੂੰ ਤਰਤੀਬ ਕੀਤਾ।
ਸਿੱਖੀ ਦਾ ਇਤਿਹਾਸ, ਪੰਜਾਬ ਦੇ ਇਤਿਹਾਸ ਅਤੇ ਉੱਤਰ-ਦੱਖਣੀ ਏਸ਼ੀਆ (ਮੌਜੂਦਾ ਪਾਕਿਸਤਾਨ ਅਤੇ ਭਾਰਤ) ਦੇ 16ਵੀਂ ਸਦੀ ਦੇ ਸਮਾਜਿਕ-ਸਿਆਸੀ ਮਹੌਲ ਨਾਲ ਬਹੁਤ ਮਿਲਦਾ-ਜੁਲਦਾ ਹੈ। ਦੱਖਣੀ ਏਸ਼ੀਆ ਉੱਤੇ ਮੁਗ਼ਲੀਆ ਸਲਤਨਤ ਵੇਲੇ (1556-1707), ਲੋਕਾਂ ਦੇ ਹੱਕਾਂ ਦੀ ਹਿਫਾਜ਼ਤ ਵਾਸਤੇ ਸਿੱਖਾਂ ਦਾ ਟਾਕਰਾ ਉਸ ਸਮੇਂ ਦੀ ਹਕੂਮਤ ਨਾਲ ਸੀ। ਆਪਣੇ ਧਰਮ ਨੂੰ ਨਾ ਛੱਡਣ ਅਤੇ ਇਸਲਾਮ ਕਬੂਲਣ ਦੀ ਮਨਾਹੀ ਹਿੱਤ ਸਿੱਖ ਗੁਰੂਆਂ ਨੂੰ ਮੁਸਲਿਮ ਮੁਗ਼ਲਾਂ ਨੇ ਸ਼ਹੀਦ ਕਰ ਦਿੱਤਾ।[3][4] ਇਸ ਲੜੀ ਦੌਰਾਨ, ਮੁਗ਼ਲ ਮੀਰੀ ਖਲਾਫ਼ ਸਿੱਖਾਂ ਦਾ ਫੌਜੀਕਰਨ ਹੋਇਆ। ਸਿੱਖ ਮਿਸਲਾਂ ਅਧੀਨ ਸਿੱਖ ਕੌਨਫ਼ੈਡਰੇਸ਼ਨ ਪਰਗਟਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹਕੂਮਤ ਅਧੀਨ ਸਿੱਖ ਸਲਤਨਤ ਜੋ ਇੱਕ ਤਾਕਤਵਰ ਦੇਸ਼ ਹੋਣ ਦੇ ਬਾਵਜੂਦ ਇਸਾਈਆਂ, ਮੁਸਲਮਾਨਾਂ ਅਤੇ ਹਿੰਦੂਆਂ ਲਈ ਧਾਰਮਿਕ ਤੌਰ 'ਤੇ ਸਹਿਣਸ਼ੀਲ ਅਤੇ ਨਿਰਪੱਖ ਸੀ। ਆਮ ਤੌਰ 'ਤੇ ਸਿੱਖ ਸਲਤਨਤ ਦੀ ਸਥਾਪਨਾ ਸਿੱਖੀ ਦੇ ਸਿਆਸੀ ਤਲ ਦਾ ਸਿਖਰ ਮੰਨਿਆ ਜਾਂਦਾ ਹੈ,[5] ਇਸ ਵੇਲੇ ਹੀ ਪੰਜਾਬੀ ਰਾਜ ਵਿੱਚ ਕਸ਼ਮੀਰਲਦਾਖ਼ ਅਤੇ ਪੇਸ਼ਾਵਰ ਸ਼ਾਮਿਲ ਹੋਏ। ਹਰੀ ਸਿੰਘ ਨਲਵਾ, ਖ਼ਾਲਸਾ ਫੌਜ ਦਾ ਮੁੱਖ ਜਰਨੈਲ ਸੀ ਜਿਸਨੇ ਖ਼ਾਲਸਾ ਦਲ ਦੀ ਅਗਵਾਈ ਕਰਦਿਆਂ ਖ਼ੈਬਰ ਪਖ਼ਤੁਨਖ਼ਵਾ ਤੋਂ ਪਾਰ ਦੱਰਾ-ਏ-ਖ਼ੈਬਰ ਫ਼ਤਿਹ ਕਰ ਸਿੱਖ ਸਲਤਨਤ ਦੀ ਸਰਹੱਦ ਪਸਾਰੀ। ਨਿਰਪੱਖ ਰਿਆਸਤ ਦੇ ਪ੍ਰਬੰਧ ਦੌਰਾਨ ਫੌਜੀ, ਆਰਥਿਕ ਅਤੇ ਸਰਕਾਰੀ ਸੁਧਾਰ ਹੋਏ ਸਨ।
1947 'ਚ ਪੰਜਾਬ ਦੀ ਵੰਡ ਵੱਲ ਵੱਧ ਰਹੇ ਮਹੀਨਿਆਂ ਦੌਰਾਨ, ਪੰਜਾਬ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਟੈਂਸ਼ਨ ਵਾਲਾ ਮਹੌਲ ਸੀ, ਜਿਸਨੇ ਲਹਿੰਦਾ ਪੰਜਾਬ ਦੇ ਪੰਜਾਬੀ ਸਿੱਖਾਂ ਅਤੇ ਹਿੰਦੂਆਂ ਅਤੇ ਇਸੇ ਤੁੱਲ ਚੜ੍ਹਦਾ ਪੰਜਾਬ ਦੇ ਪੰਜਾਬੀ ਮੁਸਲਮਾਨਾਂ ਦਾ ਪਰਵਾਸ ਸੰਘਰਸ਼ਮਈ ਬਣਾਇਆ।

Thursday, 20 April 2017

ਸਰਦਾਰ ਹਰੀ ਸਿੰਘ ਨਲਵਾ

ਸਰਦਾਰ ਹਰੀ ਸਿੰਘ ਨਲਵਾ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਇਹ ਹੋਣਹਾਰ ਬਾਲਕ ਅਜੇ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਇਸ ਕਰਕੇ ਇਸ ਦੇ ਬਚਪਨ ਦੇ ਦਿਨ ਇਸ ਦੇ ਮਾਮੇ ਦੇ ਘਰ ਗੁਜ਼ਰੇ। ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ। ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਕਿ ਆਪ ਜੋ ਇਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। 


ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ:1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।
ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਸਾਲ ਵਿਚ ਇਕ ਵਾਰੀ ਹੁੰਦਾ ਸੀ ਤਾਂ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ। ਈਸਵੀ ਸੰਨ 1805 ਵਿਚ ਇਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਕਰਾਇਆ ਸੀ। ਇਸ ਵਿਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।
ਇਸੇ ਤਰ੍ਹਾਂ 1807 ਈਸਵੀ ਵਿਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਬੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ। ਮਹਾਰਾਜਾ ਨੇ 1810 ਵਿਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ ਮੰਗ ਕੀਤੀ। ਇਸ ਸਮੇਂ ਸ. ਹਰੀ ਸਿੰਘ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਮਹਾਨ ਅਤੇ ਭਿਆਨਕ ਕੰਮ ਸ. ਹਰੀ ਸਿੰਘ ਅਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿਡਰਤਾ ਤੇ ਦਲੇਰੀ ਨਾਲ ਸਿਰੇ ਚਾੜ੍ਹਿਆ। ਇਸ ਜੰਗ ਵਿਚ ਸ. ਹਰੀ ਸਿੰਘ ਨੇ ਜ਼ਖ਼ਮੀ ਹੁੰਦਿਆਂ ਵੀ ਹੌਸਲਾ ਨਾ ਹਾਰਿਆ।ਇਸ ਤੋਂ ਛੁੱਟ 1818 ਈਸਵੀ ਵਿਚ ਮੁਲਤਾਨ ਦੀ ਅਖ਼ੀਰਲੀ ਫ਼ਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿਚ ਆਪ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਆਪ ਦੀ ਡਿਊਟੀ ਲਾਈ ਗਈ ਸੀ। ਆਪ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਆਪ ਨੇ ਹੀ ਵੱਡੀਆਂ ਘਾਲਾਂ ਘਾਲ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿਚ ਮਿਲਾ ਕੇ ਲਾਹੇਵੰਦ ਸੂਬਾ ਬਣਾ ਲਿਆ। ਆਪ ਦੇ ਰਾਜ ਪ੍ਰਬੰਧ ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿਚ ਕੇਵਲ ਆਪ ਜੀ ਨੂੰ ਹੀ ਮਿਲਿਆ।ਇਸ ਤੋਂ ਇਲਾਵਾ ਨੁਸ਼ਹਿਰੇ ਤੇ ਜਹਾਂਗੀਰ ਦੀ ਜੰਗ ਵਿਚ ਬੜੀ ਨਿਡਰਤਾ ਤੇ ਜੰਗੀ ਹੁਨਰ ਨਾਲ ਸ. ਹਰੀ ਸਿੰਘ ਨੇ ਫ਼ਤਹਿ ਪਾਈ। ਇਸ ਦੇ ਬਾਰੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ। ਸੰਨ 1834 ਈ. ਵਿਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਫੈਸਲਾ ਕੀਤਾ ਕਿ ਪਿਸ਼ਾਵਰ ਤੇ ਸਰਹੱਦੀ ਸੂਬੇ ਜਿੰਨੀ ਦੇਰ ਤਕ ਖ਼ਾਲਸਾ ਰਾਜ ਵਿਚ ਨਹੀਂ ਮਿਲ ਜਾਂਦੇ ਓਨੀ ਦੇਰ ਤਕ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾਵਿਆਂ ਤੋਂ ਛੁਟਕਾਰਾ ਨਹੀਂ ਦਿਵਾਇਆ ਜਾ ਸਕਦਾ। ਭਾਵ ਸੂਬਾ ਪਿਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਵੇ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ। 27 ਅਪ੍ਰੈਲ ਸੰਨ 1834 ਈ. ਨੂੰ ਸਰਦਾਰ ਹਰੀ ਸਿੰਘ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਓਧਰ ਪਿਸ਼ਾਵਰ ਦੇ ਹਾਕਮਾਂ ਨੇ ਵੀ ਤੁਰਤ-ਫੁਰਤ ਖ਼ਾਲਸਾ ਫੌਜ ਨੂੰ ਰੋਕਣ ਲਈ ਚਮਕਨੀ ਦੀ ਹੱਦ ਤੇ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦੇ ਰਾਹ ਨੂੰ ਕਾਬੂ ਵਿਚ ਕਰ ਲਿਆ।ਜਦੋਂ ਖ਼ਾਲਸਾ ਫੌਜ ਉਨ੍ਹਾਂ ਦੇ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂੰਆਂਧਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਰੀ ਨਾਲ ਆਕਾਸ਼ ਕੰਬ ਉਠਿਆ। ਇਸੇ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖ਼ਤ ਫੱਟੜ ਹੋ ਗਿਆ। ਅਫ਼ਗਾਨ ਦਲੇਰੀ ਨਾਲ ਲੜੇ ਪਰ ਖ਼ਾਲਸੇ ਦੇ ਜ਼ੋਰ ਅੱਗੇ ਟਿਕ ਨਾ ਸਕੇ। ਮਈ 1834 ਈਸਵੀ ਨੂੰ ਬਾਅਦ ਦੁਪਹਿਰ ਤਕ ਜਿੱਤ ਦਾ ਬਿਗਲ ਵੱਜ ਚੁਕਾ ਸੀ ਅਤੇ ਪਿਸ਼ਾਵਰ ਉਂਤੇ ਸਿੰਘਾਂ ਦਾ ਅਧਿਕਾਰ ਹੋ ਗਿਆ। ਹੁਣ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ ਸੀ। ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੁੜ ਗਿਆ। ਖ਼ਾਲਸੇ ਦੇ ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ। ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ।ਪਿਸ਼ਾਵਰ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ ਇਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਦਿੱਤਾ। ਇਸ ਤਰ੍ਹਾਂ ਇਸ ਬਿਖੜੇ ਇਲਾਕੇ ਦਾ ਫੌਜੀ ਮੁਲਕੀ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ। ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ। ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ।
ਨਵੰਬਰ ਵਿਚ ਰਣਜੀਤ ਸਿੰਘ ਦੀ ਫ਼ੌਜ ਨੇ ਮੁੰਗੇਰ ਅਤੇ ਡੇਰਾ ਜਾਤ ਤੇ ਕਬਜ਼ੇ ਵਾਸਤੇ ਚੜ੍ਹਾਈ ਕੀਤੀ। ਉਧਰ ਮਹਾਰਾਜੇ ਨਾਲ ਸ਼ਾਮਲ ਹੋਣ ਵਾਸਤੇ ਹਰੀ ਸਿੰਘ ਨਲਵਾ ਦੀ ਫ਼ੌਜ ਵੀ ਕਸ਼ਮੀਰ ਤੋਂ ਚਲ ਪਈ। ਰਾਹ ਵਿਚ 9 ਨਵੰਬਰ, 1821 ਦੇ ਦਿਨ, ਮੰਗਲੀ ਘਾਟੀ ਵਿਚ, ਪੱਖਲੀ ਪਿੰਡ ਦੀ ਜੂਹ ਵਿਚ, 30000 ਤਨਾਵਲੀ ਕੌਮ ਦੇ ਲੋਕਾਂ ਦੇ ਲਸ਼ਕਰ ਨੇ ਰਾਹ ਰੋਕ ਲਿਆ। ਨਲਵਾ ਨੇ ਇਸਮਾਈਲਇਕਬਾਲ ਬੱਟ ਅਤੇ ਧੰਨਾ ਸਿੰਘ ਮਲਵਈ ਨੂੰ ਭੇਜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਉਨ੍ਹਾਂ ਰਾਹ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਤਾਂ ਸਿੱਖ ਫ਼ੌਜਾਂ ਨੇ ਹਮਲਾ ਕਰ ਦਿਤਾ। ਮੇਘ ਸਿੰਘ ਰੂਸਾ ਦੇ ਜੱਥੇ ਨੇ ਤਨਾਵਲੀਆਂ ਦੀਆਂ ਸਫ਼ਾਂ ਤੋੜ ਦਿਤੀਆਂ ਅਤੇ ਉਨ੍ਹਾਂ ਦੀਆਂ ਸਫ਼ਾਂ ਦੇ ਵਿਚਕਾਰ ਜਾ ਕੇ ਜੰਗ ਕਰਨ ਲੱਗ ਪਿਆ। ਅਖ਼ੀਰ ਤਨਾਵਲੀਆਂ ਦਾ ਮੁਖੀ ਤੇ ਉਸ ਦੇ ਸਾਰੇ ਸਾਥੀ ਮਾਰੇ ਗਏ। ਦੋ ਪਹਿਰ (6 ਘੰਟੇ) ਦੀ ਜੰਗ ਵਿਚ 2000 ਦੇ ਕਰੀਬ ਤਨਾਵਲੀ ਮਾਰੇ ਗਏ (ਇਸ ਦੌਰਾਨ ਕੁੱਝ ਸਿੱਖ ਵੀ ਸ਼ਹੀਦ ਹੋਏ)। ਅਖ਼ੀਰ ਉਹ ਮੈਦਾਨ ਛੱਡ ਕੇ ਭੱਜ ਗਏ। ਉਨ੍ਹਾਂ ਦੇ ਮੁਖੀ, ਚਿੱਟੇ ਝੰਡੇ ਲੈ ਕੇ ਆ ਪੇਸ਼ ਹੋਏ। ਨਲਵਾ ਨੇ ਘਾਟੀ ਦੇ ਹਰ ਘਰ ਨੂੰ 5 ਰੁਪਏ ਜੁਰਮਾਨਾ ਕੀਤਾ ਅਤੇ ਜਾਨ ਦੀ ਮੁਆਫ਼ੀ ਦੇ ਦਿਤੀ। ਇਕ ਵਾਰੀ ਸ. ਹਰੀ ਸਿੰਘ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਨੇੜੇ ਪਹੁੰਚੇ। ਉਨ੍ਹਾਂ ਦਾ ਰਾਹ ਮਾਂਗਲੀ ਦੇ ਦਰ੍ਹਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ। ਇਹ ਸਰਦਾਰ ਦਾ ਸਾਮਾਨ ਲੁੱਟਣਾ ਚਾਹੁੰਦੇ ਸਨ। ਸਰਦਾਰ ਨੇ ਇਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਦਿਨ ਰੱਬ ਦਾ ਭਾਣਾ ਐਸਾ ਵਰਤਿਆ ਕਿ ਮੀਂਹ ਪੈਣ ਲੱਗ ਪਿਆ। ਜਦ ਮੀਂਹ ਹਟਿਆ ਤਾਂ ਲੋਕਾਂ ਨੇ ਆਪਣੇ ਕੋਠਿਆਂ ਦੀਆਂ ਛੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਪਤਾ ਲੱਗਾ ਕਿ ਇਹ ਲੋਕ ਛੱਤਾਂ ਇਸ ਲਈ ਕੁੱਟ ਰਹੇ ਹਨ ਕਿ ਇਥੇ ਦੀ ਮਿੱਟੀ ਨੂੰ ਕੁੱਟਣ-ਮਿੱਟੀ ਆਖਦੇ ਹਨ, ਜੇ ਇਸ ਨੂੰ ਕੁੱਟਿਆ ਨਾ ਜਾਵੇ ਤਾਂ ਠੀਕ ਨਹੀਂ ਬੈਠਦੀ। ਇਧਰ ਸਰਦਾਰ ਨੇ ਵੀ ਭਾਂਪ ਲਿਆ ਕਿ ਇਹ ਲੋਕ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ, ਕੁੱਟ ਖਾਣ ਤੋਂ ਬਿਨਾਂ ਰਸਤਾ ਨਹੀਂ ਦੇਣਗੇ। ਇਸ ਲਈ ਖ਼ਾਲਸੇ ਨੇ ਚੜ੍ਹਾਈ ਕੀਤੀ ਅਤੇ ਤੀਹ ਹਜ਼ਾਰ ਫੌਜ ਉਤੇ ਕੇਵਲ ਸੱਤ-ਹਜ਼ਾਰ ਸਿੰਘਾਂ ਨੇ ਫ਼ਤਹਿ ਪਾਈ।
ਸਰਦਾਰ ਹਰੀ ਸਿੰਘ ਨੇ 30 ਅਪ੍ਰੈਲ ਨੂੰ ਜਮਰੌਦ ਦੇ ਜੰਗੀ ਮੈਦਾਨ ਵਿਚ ਪਹੁੰਚ ਕੇ ਅਫ਼ਗਾਨਾਂ ਉਂਪਰ ਹਮਲਾ ਕਰ ਦਿੱਤਾ। ਅਫ਼ਗਾਨ ਇਸ ਗੱਲ ਤੋਂ ਅਵੇਸਲੇ ਸਨ ਕਿ ਇਸ ਹਮਲੇ ਵਿਚ ਨਲਵਾ ਵੀ ਹੈ। ਪਹਿਲਾਂ ਤਾਂ ਉਹ ਇਸ ਹਮਲੇ ਨੂੰ ਜੋਸ਼ ਨਾਲ ਰੋਕਦੇ ਰਹੇ। ਪਰ ਜਦੋਂ ਸ. ਹਰੀ ਸਿੰਘ ਨਲਵੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੌਸਲੇ ਟੁੱਟ ਗਏ। ਅਫਗਾਨਾਂ ਨੂੰ ਭਾਜੜ ਪੈ ਗਈ। ਇਸ ਤਰ੍ਹਾਂ ਅਫ਼ਗਾਨਾਂ ਪਾਸੋਂ ਸ. ਹਰੀ ਸਿੰਘ ਨਲਵੇ ਨੇ 14 ਤੋਪਾਂ ਵੀ ਖੋਹ ਲਈਆਂ, ਜਦੋਂ ਸਾਰੇ ਅਫਗਾਨ ਦੌੜ ਕੇ ਛਿਪ ਗਏ ਤਾਂ ਸ. ਹਰੀ ਸਿੰਘ ਨਲਵੇ ਨੇ ਸੋਚਿਆ ਕਿ ਹੁਣ ਖ਼ਾਲਸਾ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿਚ ਲਿਜਾ ਕੇ ਆਰਾਮ ਦਿਵਾਇਆ ਜਾਏ। ਪਰ ਸ. ਨਿਧਾਨ ਸਿੰਘ ਪੰਜ ਹੱਥਾ, ਜਿੱਤ ਦੇ ਜੋਸ਼ ਵਿਚ ਵੈਰੀਆਂ ਦੇ ਸਿਰ ਹੋਇਆ ਦੱਰ੍ਹੇ ਦੇ ਅੰਦਰ ਚਲਾ ਗਿਆ। ਜਦੋਂ ਸ. ਹਰੀ ਸਿੰਘ ਨੇ ਸ. ਨਿਧਾਨ ਸਿੰਘ ਨੂੰ ਗੁਫ਼ਾ ਦੇ ਅੰਦਰ ਜਾਂਦੇ ਵੇਖਿਆ ਤਾਂ ਝੱਟ ਉਸ ਨੂੰ ਬੁਲਾਉਣ ਲਈ ਗੁਫ਼ਾ ਵੱਲ ਵਧਿਆ। ਸ. ਹਰੀ ਸਿੰਘ ਨਲਵੇ ਦਾ ਬਾਡੀਗਾਰਡ ਸਰਦਾਰ ਅਜਾਇਬ ਸਿੰਘ ਗੁਫ਼ਾ ਵੱਲ ਵਧਿਆ ਤਾਂ ਗੁਫ਼ਾ ਵਿਚ ਛੁਪੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰੀ। ਬਾਡੀਗਾਰਡ ਉਥੇ ਹੀ ਢੇਰੀ ਹੋ ਗਿਆ। ਇਸੇ ਸਮੇਂ ਸ. ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫ਼ਾ ਵਿਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿਚੋਂ ਦੋ ਗੋਲੀਆਂ ਨਲਵੇ ਦੇ ਲੱਗੀਆਂ। ਇੰਨੇ ਨੂੰ ਬਾਕੀ ਸਵਾਰ ਵੀ ਉਥੇ ਪਹੁੰਚੇ ਅਤੇ ਵੈਰੀਆਂ ਨੂੰ ਚੁਣ-ਚੁਣ ਮਾਰਿਆ ਪਰ ਜਿਹੜਾ ਭਾਣਾ ਵਰਤਣਾ ਸੀ, ਵਰਤ ਚੁਕਾ ਸੀ।ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜੂਦ ਬੜੇ ਹੌਸਲੇ ਨਾਲ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਮੋੜ ਲਈਆਂ ਅਤੇ ਸਿੱਧੇ ਕਿਲ੍ਹੇ ਵਿਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਪੂਰਬਕ ਨਲਵੇ ਨੂੰ ਘੋੜੇ ਤੋਂ ਉਤਾਰਿਆ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ, ਇਨ੍ਹਾਂ ਕਾਲੇ ਪਰਬਤਾਂ ਵਿਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਪ੍ਰੇਰਨਾ ਕੀਤੀ। ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖ਼ਬਰ ਗੁਪਤ ਰੱਖਣੀ, ਇਸ ਨਾਲ ਖ਼ਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ। ਅੱਗੇ ਹੋਰ ਵੀ ਕਈ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ ਅਤੇ ਭੌਰ ਉਡਾਰੀ ਮਾਰ ਗਿਆ। ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ।

ਸਿੱਖ ਇਤਿਹਾਸ: ਮਾਈ ਭਾਗੋ ਜੀ


ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਜੀ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ |

ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |

ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |

ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |

ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |

ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |
ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |
ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |
ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ਅੰਦਰ ਹਿੰਦੁਸਤਾਨ ਅੰਦਰ ਇਕ ਨਵਾਂ ਰੰਗ ਲਿਆਉਣ ਲਈ ਅਥਾਹ ਜੋਸ਼ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |

Wednesday, 19 April 2017

ਨਵੰਬਰ 1984

ਨਵੰਬਰ 1984 ਵਿੱਚ ਭਾਰਤ ਤੋਂ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇੱਕ ਜਥਾ ਪਾਕਿਸਤਾਨ ਵਿਖੇ ਗਿਆ । ਇਹ ਉਹ ਦਰਦਨਾਕ ਸਮਾਂ ਜਦੋਂ ਹਿੰਦੋਸਤਾਨ ਦੇ ਤਖਤ ਤੇ ਬਿਰਾਜਮਾਨ ਬ੍ਰਾਹਮਣਵਾਦੀ ਫਿਰਕਾਪ੍ਰਸਤ ਹਾਕਮਾਂ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਜਾ ਚੁੱਕਾ ਸੀ । ਸ੍ਰੀ ਦਰਬਾਰ ਸਾਹਿਬ ਗੋਲਿਆਂ ਨਾਲ ਛਲਣੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਭਾਈ ਅਮਰੀਕ ਸਿੰਘ ਜੀ ,ਜਨਰਲ ਸ਼ੁਬੇਗ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਨਿਰਦੋਸ਼ ਸਿੱਖ ਸੰਗਤ ਭਾਰਤੀ ਫੌਜ ਵਲੋਂ ਸ਼ਹੀਦ ਕੀਤੀ ਜਾ ਚੁੱਕੀ ਸੀ । ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀ ਸੀ।ਪਾਕਿਸਤਾਨ ਗਏ ਇਸ ਜਥੇ ਵਿੱਚ ਜਲੰਧਰ ਦੇ ਤਿੰਨ ਵਕੀਲ ਵੀ ਸ਼ਾਮਲ ਸਨ । ਇੱਕ ਸ਼ਾਮ ਇਹ ਤਿੰਨੇ ਵਕੀਲ ਨਨਕਾਣਾ ਸਾਹਿਬ ਦੇ ਬਾਹਰ ਖੇਤਾਂ ਵਲ ਨੂੰ ਨਿਕਲ ਗਏ ਆਪਸੀ ਗੱਲ ਬਾਤ ਕਰਦਿਆਂ ਕਰੀਨ ਚਾਰ ਕੁ ਮੀਲ ਦਾ ਪੈਂਡਾ ਤਹਿ ਕਰਲਿਆ ।ਇੱਕ ਵੈਰਾਨ ਜਗ੍ਹਾ ਤੇ ਇਹਨਾਂ ਦੀ ਨਜ਼ਰ ਇੱਕ ਝੌਂਪੜੀ ਤੇ ਪਈ ਜਿਸ ਦੇ ਬਾਹਰ ਇੱਕ ਮੁਸਲਮਾਨ ਬਜ਼ੁਰਗ ਖੜਾ ਸੀ ਜਿਸ ਦੀ ਦਿੱਖ ਕਿਸੇ ਪੀਰ ਫਕੀਰ ਵਰਗੀ ਸੀ । ਇਸ ਬਜ਼ੁਰਗ ਨੇ ਇਹਨਾਂ ਸਾਬਤ ਸੂਰਤ ਸਿੱਖਾਂ ਦਾ ਬੜਾ ਆਦਰ ਸਤਿਕਾਰ ਕੀਤਾ । ਪੰਜਾਬ ਦੀ ਸੁੱਖ ਸਾਂਦ ਪੁੱਛਣ ਉਪਰੰਤ ਇੱਕ ਸਵਾਲ ਕੀਤਾ ਕਿ ਤੁਹਾਡੇ ਵਿੱਚ ਕੋਈ ਐਸਾ ਵਿਆਕਤੀ ਹੈ ਜਿਸ ਨੇ ਸੰਤ ਭਿੰਡਰਾਂਵਾਲੇ ਦੀ ਸੰਗਤ ਕੀਤੀ ਹੋਵੇ ਜਾਂ ਸ਼ਰਧਾ ਸਹਿਤ ਨੇੜਿਉਂ ਦਰਸ਼ਨ ਹੀ ਕੀਤੇ ਹੋਣ । ਇਹਨਾਂ ਤਿੰਨਾਂ ਵਕੀਲਾਂ ਨੇ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਅਸੀਂਸੰਤਾਂ ਬਾਰੇ ਬੜਾ ਕੁੱਝ ਜਾਣਦੇ ਹਾਂ ਤੁਸੀਂ ਕੋਈ ਘਟਨਾ ਪੁੱਛ ਲਵੋ ਪਰ ਅਸੀਂ ਉਹਨਾਂ ਦੇ ਦਰਸ਼ਨ ਅਤੇ ਸੰਗਤ ਨਹੀਂ ਕਰ ਸਕੇ ।
ਬਾਰ ਬਾਰ ਪੁੱਛਣ ਤੇ ਜੋ ਖਾਹਸ਼ ਉਸ ਬਜੁਰਗ ਨੇ ਦੱਸੀ ਉਹ ਹੈਰਾਨਕੁਨ ਅਤੇ ਜ਼ਮੀਰ ਨੂੰ ਹਲੂਣਾ ਦੇਣੀ ਵਾਲੀ ਸੀ । ਉਸ ਬਜੁ਼ਰਗ ਨੇ ਹੱਥ ਜੋੜਦਿਆਂ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਉਸ ਵਿਆਕਤੀ ਦੇ ਪੈਰੀਂ ਹੱਥ ਲਾਉਣਾ ਸੀ ਜਿਸ ਨੂੰ ਸੰਤ ਭਿੰਡਰਾਂਵਲਿਆਂ ਦੇ ਦਰਸ਼ਨ ਜਾਂ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ।ਦੂਜੇ ਪਲ ਹੀ ਉਸ ਨੇ ਗੰਭੀਰ ਹੁੰਦਿਆਂ ਕਿਹਾ ਕਿ ਮੈਂ ਤਾਂ ਨਦੀ ਕਿਨਾਰੇ ਰੁੱਖ ਹਾਂ ਪਰ ਸਿੱਖੋ ਤੁਹਾਨੂੰ ਅਜਿਹਾ ਬੇਸ਼ਕੀਮਤੀ ਹੀਰਾ ਨਸੀਬ ਹੋਇਆ ਸੀ ਜਿਸ ਨੂੰ ਤੁਸੀਂ ਸਾਂਭ ਨਹੀਂ ਸਕੇ । ਸਮਝ ਨਹੀਂ ਸਕੇ । ਦੂਜੇ ਧਰਮ ਦੇ ਪੈਰੋਕਾਰ ਦੇ ਮੂੰਹੋਂ ਇਹ ਲਫਜ਼ ਸੁਣਕੇ ਇਹਨਂਾ ਦੀਆਂ ਧਾਹਾਂਨਿੱਕਲ ਗਈਆਂ ਸੰਤਾਂ ਪ੍ਰਤੀ ਸਨੇਹ ਦੇਅੱਖਰੂ ਵਹਿ ਤੁਰੇ , ਭਾਰਤ ਵਾਪਸ ਆਣ ਕੇ ਇਹਨਾਂ ਚੋਂ ਦੋ ਨੇ ਜਲਦੀ ਹੀ ਅੰਮ੍ਰਿਤ ਹੀ ਛਕ ਲਿਆ ।

ਸੰਤ ਜਰਨੈਲ ਸਿੰਘ ਜੀ ਦੇ ਬੋਲ

ਅਸੀਂ ਕਿਸੇ ਨੂੰ ਨਫਰਤ ਨਹੀਂ ਕਰਦੇ ਪਰ ਜੇਕਰ ਕੋਈ ਸਾਡੇ ਇਸ਼ਟ (ਧਰਮ) ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ । ਅਸੀਂ ਆਪਣੇ ਹੱਕਾਂ ਲਈ ਡੱਟ ਕੇ ਲੜਾਂਗੇ । ਅਸੀਂ ਉਹਨਾਂ ਨਾਲ ਲੜਦੇ ਹਾਂ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਦੇ ਹਨ, ਬੀਬੀਆਂ ਦੀ ਬੇਪਤੀ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗਾਂ ਲਾਉਂਦੇ ਹਨ । ਜਿੰਨਾ ਚਿਰ ਇਹ ਗੱਲਾਂ ਬੰਦ ਨਹੀਂ ਹੋ ਜਾਂਦੀਆਂ ਜੰਗ ਜਾਰੀ ਰਹੇਗੀ ਅਤੇ ਕੋਈ ਵੀ ਦੁਨੀਆਂ ਦੀ ਤਾਕਤ ਸਾਨੂੰ ਰੋਕ ਨਹੀਂ ਸਕਦੀ ।


ਕਾਂਗਰਸ ਦੇ ਏਜੰਟ ਹੋਣ ਬਾਰੇ ਸੰਤ ਜੀ ਨੇ ਹੇਠ ਲਿਖਿਆ ਬਿਆਨ ਦਿੱਤਾ ਸੀ



ਕੌਣ ਹੈ ਜੋ ਮੈਨੂੰ ਕਾਂਗਰਸ ਦਾ ਏਜੰਟ ਅਤੇ ਪੰਥ ਦਾ ਗਦਾਰ ਕਹਿੰਦੇ ਹਨ। ਇਹ ਸਭ ਸਰਕਾਰ ਦੀਆਂ ਚਾਲਾਂ ਹਨ ਪੰਥ ਵਿੱਚ ਫੁੱਟ ਪਾਉਣ ਲਈ ਅਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਤਾਂ ਕਿ ਲੀਡਰਾਂ ਦੀ ਕੁਰਸੀ ਬਚੀ ਰਹੇ । ਸਾਨੂੰ ਸਾਰਿਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ । ਜੇ ਅੰਮ੍ਰਿਤ ਛਕਾਉਣਾ, ਗੁਰਬਾਣੀ ਪੜਾਉਣੀ, ਰਹਿਤ ਰੱਖਣੀ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਪ੍ਰੇਰਨਾ ਕਰਨਾ, ਆਪਣੇ ਹੱਕ ਲੈਣ ਲਈ ਸਾਰਿਆਂ ਨੂੰ ਪਹਿਰਾ ਦੇਣ ਲਈ ਕਹਿਣਾ, ਸ਼ਹੀਦਾਂ ਦੇ ਡੁੱਲ੍ਹੇ ਲਹੂ ਤੇ ਧੀਆਂ ਭੈਣਾਂ ਦੀ ਹੋਈ ਬੇਪੱਤੀ ਦਾ ਬਦਲਾ ਲੈਣ ਲਈ ਕਹਿਣਾ ਅਤੇ ਸੱਚੇ ਸਤਿਗੁਰੂ ਦੀ ਹੋਈ ਬੇਅਦਬੀ ਵਿਰੁੱਧ ਅਵਾਜ ਉਠਾਉਣੀ, ਜੇ ਇਹ ਸਭ ਗੱਲਾਂ ਕਿਸੇ ਕਾਂਗਰਸ ਦੇ ਏਜੰਟ ਦੀਆਂ ਹਨ ਤਾਂ ਮੈਂ ਕਾਂਗਰਸ ਦਾ ਏਜੰਟ ਹਾਂ । ਜੇ ਇਹ ਮਾੜੇ ਬੰਦੇ ਦੇ ਕੰਮ ਹਨ ਤਾਂ ਮੈਂ ਮਾੜਾ ਬੰਦਾ ਹਾਂ । ਜੇ ਇਹ ਜਨਸੰਘੀ ਦਾ ਕੰਮ ਹੇ ਤਾਂ ਮੈਂ ਜਨਸੰਘੀ ਹਾਂ । ਸਰਕਾਰ ਇਸ ਤਰ੍ਹਾਂ ਦੀਆਂ ਕਈ ਚਾਲਾਂ ਚੱਲੇਗੀ ਕਈਆਂ ਨੂੰ ਖਰੀਦ ਕੇ ਵੀ ਸਾਨੂੰ ਲੜਾਉਣ ਲਈ ਪਰ ਸਭ ਨੇ ਸਾਵਧਾਨ ਹੋ ਕੇ ਚੱਲਣਾ ਹੈ । 


ਸੰਤ ਜੀ ਕੌਮ ਦੇ ਹੀਰੇ ਹਨ ਜਿੰਨ੍ਹਾਂ ਨੇ ਪੰਥ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਹਮੇਸ਼ਾਂ ਸੱਚ 'ਤੇ ਪਹਿਰਾ ਦਿੱਤਾ । ਉਹਨਾਂ ਨੂੰ ਏਜੰਟ ਕਹਿਣ ਵਾਲੇ ਖੁਦ ਏਜੰਟ ਹਨ ਜਿਹੜੇ ਕਿ ਹਮਲੇ ਤੋਂ ਬਾਅਦ ਬਾਹਵਾਂ ਖੜੀਆਂ ਕਰਕੇ ਬਾਹਰ ਆ ਗਏ ਅਤੇ ਫਿਰ ਉੱਚੇ ਅਹੁਦਿਆਂ 'ਤੇ ਰਹਿ ਕੇ ਸਰਕਾਰੀ ਕੰਮ ਕਰਦੇ ਰਹੇ । ਬਾਦਲ, ਟੋਹੜਾ, ਤਲਵੰਡੀ ਅਤੇ ਲੌਂਗੋਵਾਲ ਵਰਗੇ ਸਰਕਾਰ ਦੀਆਂ ਜੁੱਤੀਆਂ ਚੱਟਦੇ ਰਹੇ ਅਤੇ ਕਦੇ ਵੀ ਕੌਮ ਦਾ ਕੋਈ ਕੰਮ ਨਹੀਂ ਕੀਤਾ । ਸੋਚਣਾ ਤਾਂ ਇਹ ਚਾਹੀਦਾ ਹੈ ਕਿ ਇਕ ਪਾਸੇ ਸੰਤ ਜੀ ਨੂੰ ਕਾਂਗਰਸ ਦਾ ਏਜੰਟ ਕਿਹਾ ਗਿਆ ਅਤੇ ਦੂਜੇ ਪਾਸੇ ਕਾਂਗਰਸ ਨੇ ਹੀ ਸੰਤ ਜੀ ਨੂੰ ਖਤਮ ਕਰਨ ਲਈ ਕਈ ਚਾਲਾਂ ਚੱਲੀਆਂ ਅਤੇ ਕੌਮ ਦਾ ਨੁਕਸਾਨ ਕੀਤਾ । ਕੋਈ ਏਜੰਸੀ ਜਾਂ ਪਾਰਟੀ ਆਪਣੇ ਹੀ ਏਜੰਟ ਨੂੰ ਨਹੀਂ ਮਾਰਦੀ ਸਗੋਂ ਹਿਫਾਜਤ ਕਰਦੀ ਹੈ ਜਿਹਾ ਕਿ ਕੀਤਾ ਗਿਆ ਜਦੋਂ ਅਕਾਲੀ ਪਾਰਟੀ ਦੇ ਸਾਰੇ ਲੀਡਰ ਫੌਜ ਨੇ ਬਚਾ ਕੇ ਬਾਹਰ ਕੱਢ ਦਿੱਤੇ ਅਤੇ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ।

ਇਤਿਹਾਸ ਗਵਾਹ ਹੈ ਕਿ ਕਿਵੇਂ ਡੋਗਰਿਆਂ ਨੇ ਪੰਥ ਦਾ ਨੁਕਸਾਨ ਕੀਤਾ ਸੀ ਅਤੇ ਫਿਰ ਉਹਨਾਂ ਨੂੰ ਗੋਰਿਆਂ ਵਲੋਂ ਇਨਾਮ ਅਤ ਚੌਧਰਾਂ ਮਿਲੀਆਂ ਸਨ । ਬੱਸ ਇਵੇਂ ਹੀ ਅਖੌਤੀ ਅਕਾਲੀਆਂ ਨੇ ਕੀਤਾ ਸੀ ਅਤੇ ਕੁਰਸੀਆਂ ਲਈਆਂ ਸਨ । ਜੇ ਸੰਤ ਜੀ ਏਜੰਟ ਹੁੰਦੇ ਤਾਂ ਡੋਗਰਿਆਂ ਵਾਂਗ ਵਿਚੋਂ ਹੀ ਭੱਜ ਜਾਂਦੇ ਜਾਂ ਫੌਜ ਵੱਲੋਂ ਸੁਰੱਖਿਅਤਾ ਨਾਲ ਕੱਢ ਲਏ ਜਾਂਦੇ ਪਰ ਜਿੰਨ੍ਹਾਂ ਨੂੰ ਕੱਢਿਆ ਗਿਆ ਉਹੋ ਹੀ ਅਸਲੀ ਏਜੰਟ ਸਨ । ਜਿਵੇਂ ਡੋਗਰੇ ਬਾਕੀਆਂ 'ਤੇ ਗੋਰਿਆਂ ਦੇ ਵਫਾਦਾਰ ਹੋਣ ਦਾ ਇਲਜਾਮ ਲਾਉਂਦੇ ਸਨ ਪਰ ਨਿਕਲੇ ਆਪ, ਇਸੇ ਤਰ੍ਹਾਂ ਹੀ ਅਕਾਲੀ ਆਪ ਏਜੰਟ ਸਨ ਪਰ ਕਹੀ ਸੰਤ ਜੀ ਨੂੰ ਗਏ । ਪੰਥ ਲਈ ਜਿਵੇਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਸ਼ਹੀਦੀ ਪਾਈ ਸੀ ਉਵੇਂ ਹੀ ਸੰਤ ਜੀ ਨੇ ਗਦਾਰਾਂ ਵਿਚ ਘਿਰੇ ਹੁੰਦਿਆਂ ਵੀ ਪੰਥ ਲਈ ਆਪਾ ਵਾਰ ਦਿੱਤਾ ਪਰ ਗੁਲਾਮੀ ਦੀ ਜਿੰਦਗੀ ਜਿਊਣਾ ਮਨਜੂਰ ਨਾ ਕੀਤਾ ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

ਸੰਤ ਜਰਨੈਲ ਸਿੰਘ ਜੀ ਦਾ ਜਨਮ 2 ਜੂਨ 1947 ਨੂੰ ਹੋਇਆ ਉਹ ਦਮਦਮੀ ਟਕਸਾਲ {ਇੱਕ ਸਿੱਖ ਧਾਰਮਿਕ ਦਲ} ਦੇ ਮੁੱਖੀ ਸਨ, , ਦੇ ਆਗੂ ਸੀ। ਉਹਨਾਂ ਨੇ ਅਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਧਾਰਾ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ। 

ਅਗਸਤ 1982 ਵਿੱਚ ਭਿੰਡਰਾਂਵਾਲੇ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਇਸ ਦਾ ਉਦੇਸ਼ ਆਨੰਦਪੁਰ ਮਤੇ ਵਿੱਚ ਵਿਚਾਰੇ ਗਏ ਉਦੇਸ਼ਾਂ ਨੂੰ ਪਾਉਣਾ ਸੀ। ਬਹੁਤ ਸਾਰੇ ਲੋਕਾਂ ਨੇ ਇਸ ਲਹਿਰ ਵਿੱਚ ਹਿੱਸਾ ਲਿਆ ਕਿਉਂਕਿ ਉਹ ਸਿੰਚਾਈ ਦੇ ਪਾਣੀ ਵਿੱਚੋਂ ਵੱਡਾ ਹਿੱਸਾ ਅਤੇ ਚੰਡੀਗੜ੍ਹ ਵਾਪਸ ਪੰਜਾਬ ਕੋਲ ਲੈਣਾ ਚਾਹੁੰਦੇ ਸਨ।

ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ । ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ । 
ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ । ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, ਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।

ਅੱਤਵਾਦੀ ਕੌਣ? ਗ੍ਰਿਫਤਾਰੀ ਦਾ ਬਹਾਨਾ

ਹਿੰਦੂ ਸਰਕਾਰ ਵੱਲੋਂ ਆਮ ਬਹਾਨਾ ਲਾਇਆ ਜਾਂਦਾ ਹੈ ਕਿ ਸੰਤ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਦਰਬਾਰ ਸਾਹਿਬ ਫੌਜ ਭੇਜਣੀ ਜਰੂਰੀ ਸੀ । ਸੰਤ ਜਰਨੈਲ ਸਿੰਘ ਜੀ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਅੱਤਵਾਦੀ ਸਨ ਜਿਸ ਕਰਕੇ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਕਿ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾ ਸਕੇ । ਇਹ ਇਲਜ਼ਾਮ ਬਿਲਕੁਲ ਨਿਰਅਧਾਰ ਹੈ । ਅਪ੍ਰੈਲ 1984 ਵਿੱਚ ਸਰਕਾਰ ਨੇ ਪ੍ਰੋਫੈਸਰ ਮਿਹਰ ਚੰਦ ਭਾਰਦਵਾਜ ਨੂੰ ਦਰਬਾਰ ਸਾਹਿਬ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਭੇਜਿਆ ਪਰ ਬਾਹਰ ਆ ਕੇ ਉਸਨੇ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਅੰਦਰ ਕੋਈ ਅੱਤਵਾਦੀ ਨਹੀਂ ਹੈ ਅਤੇ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਿਰੁੱਧ ਚਿਤਾਵਨੀ ਦਿੱਤੀ । ਪੰਜਾਬ ਦੇ ਗਵਰਨਰ ਪਾਂਡੇ ਨੇ ਆਪਣੇ ਖਾਸ ਅਫਸਰਾਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਇਹ ਸਲਾਹ ਪਾਸ ਹੋਈ ਕਿ ਦਰਬਾਰ ਸਾਹਿਬ ਫੌਜ ਨਾ ਭੇਜੀ ਜਾਵੇ । ਪਾਂਡੇ ਨੇ ਇੰਦਰਾ ਗਾਂਧੀ ਨੂੰ ਆਪਣੇ ਵੱਲੋਂ ਚਿੱਠੀ ਵੀ ਲਿਖੀ ਅਤੇ ਨਾਲ ਹੀ ਪੀ.ਸੀ.ਐਲਗਜੈਂਡਰ ਨੂੰ ਵੀ ਫੋਨ ਕਰਕੇ ਦੱਸਿਆ ਜੋ ਕਿ ਇੰਦਰਾ ਗਾਂਧੀ ਦਾ ਖਾਸ ਬੰਦਾ ਸੀ ਪਰ ਕੋਈ ਅਸਰ ਨਾ ਹੋਇਆ । ਆਖਰਕਾਰ ਪਾਂਡੇ ਨੇ ਅਸਤੀਫਾ ਦੇ ਦਿੱਤਾ ।ਜਨਰਲ ਸਿਨਹਾ ਦਾ ਕਹਿਣਾ ਹੈ ਕਿ "ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਬਾਰੇ ਮੇਰੀ ਰਾਇ ਪੁੱਛੀ ਤਾਂ ਮੈਂ ਇਸਦੀ ਵਿਰੋਧਤਾ ਕੀਤੀ" ਜਿਸ ਕਾਰਨ ਉਸਨੂੰ ਆਪਣੀ ਤਰੱਕੀ ਤੋਂ ਹੱਥ ਧੋਣੇ ਪਏ ਅਤੇ ਵੈਦਿਆ ਨੂੰ ਚੀਫ ਔਫ ਆਰਮੀ ਬਣਾ ਦਿੱਤਾ ਗਿਆ । ਗੁਰਦੇਵ ਸਿੰਘ, ਅੰਮ੍ਰਿਤਸਰ ਦਾ ਮੈਜਿਸਟਰੇਟ, ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਕੁੱਝ ਹਫਤੇ ਪਹਿਲਾਂ ਗਵਰਨਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਵਿਚੋਂ ਕਿਸੇ ਨੂੰ ਵੀ ਗ੍ਰਿਫਤਾਰ ਕਰਵਾ ਸਕਦਾ ਹੈ ਪਰ ਉਸ ਦੀ ਗੱਲ ਕਿਸੇ ਨੇ ਨਾ ਸੁਣੀ ।29 ਅਪ੍ਰੈਲ 1984 ਵਾਲੇ ਦਿਨ ਚੰਡੀਗੜ੍ਹ ਵਿੱਚ ਭਰੀ ਸਭਾ ਵਿੱਚ ਪੱਤਰਕਾਰਾਂ ਨੇ ਰਾਜੀਵ ਗਾਂਧੀ ਤੋਂ ਪੁੱਛਿਆ ਕਿ 'ਕੀ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ।' ਤਾਂ ਉਸ ਉੱਤਰ ਦਿੱਤਾ ਕਿ ਤੁਸੀਂ ਆਪ ਜਾਚ ਲਵੋ । ਪੱਤਰਕਾਰਾਂ ਦੀ ਤਸੱਲੀ ਨਾ ਹੋਣ ਤੇ ਉਹਨਾਂ ਇੱਕ ਹੋਰ ਸਵਾਲ ਪੁੱਛਿਆ 'ਕੀ ਤੁਹਾਡੇ ਖਿਆਲ ਵਿੱਚ ਉਹ (ਸੰਤ ਜੀ) ਇੱਕ ਰਾਜਸੀ ਨੇਤਾ ਹਨ।' ਇਸ ਦੇ ਉਤਰ ਵਿੱਚ ਰਾਜੀਵ ਨੇ ਕਿਹਾ ਕਿ 'ਉਹ ਇੱਕ ਧਾਰਮਿਕ ਨੇਤਾ ਹਨ ਅਤੇ ਉਹਨਾਂ ਨੇ ਹੁਣ ਤੱਕ ਕੋਈ ਰਾਜਸੀ ਝੁਕਾਅ ਪ੍ਰਗਟ ਨਹੀਂ ਕੀਤਾ ।' ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਿਰਫ ਇੱਕ ਮਹੀਨੇ ਬਾਅਦ ਸੰਤ ਜੀ ਧਾਰਮਿਕ ਨੇਤਾ ਤੋਂ ਅੱਤਵਾਦੀ ਕਿਵੇਂ ਬਣ ਗਏ ।ਅਰੁਨ ਸ਼ੌਰੀ ਲਿਖਦਾ ਹੈ "ਜਿਤਨਾ ਮੈਂ ਜਾਣਦਾ ਹਾਂ ਉਹ ਇਹ ਕਿ ਸੰਤ ਇਕ ਨਿਰਦੋਸ਼ ਆਦਮੀ ਹੈ ਅਤੇ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਨੂੰ ਸਮਰਪਿਤ ਹੈ" । (ਇੰਡੀਆ ਟੁਡੇ, 31 ਦਸੰਬਰ 1983, ਪੰਨਾ 36)ਇਸ ਸਵਾਲ ਦਾ ਜਵਾਬ ਸਰਕਾਰ ਕੋਲ ਕੋਈ ਨਹੀਂ ਕਿ ਇਤਨੇ ਅਫਸਰਾਂ ਦੇ ਕਹਿਣ ਦੇ ਬਾਵਜੂਦ ਵੀ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਕੀਤਾ ਗਿਆ। ਸਰਕਾਰ ਨੇ ਕਿਸੇ ਸਿੱਖ ਸੰਸਥਾ, ਲੀਡਰ ਜਾਂ ਅਕਾਲੀਆਂ ਨਾਲ ਸੰਪਰਕ ਨਹੀਂ ਕੀਤਾ ਕਿ ਉਹ ਸੰਤ ਜੀ ਨੂੰ ਗ੍ਰਿਫਤਾਰ ਹੋਣ ਲਈ ਕਹਿਣ ਜਾਂ ਦਰਬਾਰ ਸਾਹਿਬ ਵਿਚੋਂ ਕੱਢ ਦੇਣ । ਸ਼੍ਰੋਮਣੀ ਕਮੇਟੀ ਨੇ ਕਈ ਵਾਰੀ ਸਰਕਾਰ ਕੋਲੋਂ ਇਹ ਪੁੱਛ ਕੀਤੀ ਕਿ ਸਰਕਾਰ ਕਿੰਨ੍ਹਾਂ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਪਰ ਕੋਈ ਜਵਾਬ ਨਾ ਆਇਆ ।ਸੰਤ ਜੀ 24 ਘੰਟੇ ਦਰਬਾਰ ਸਾਹਿਬ ਲੁਕੇ ਨਹੀਂ ਰਹਿੰਦੇ ਸਨ ਬਲਕਿ ਸਾਰੇ ਭਾਰਤ ਵਿੱਚ ਪ੍ਰਚਾਰ ਦੇ ਦੌਰੇ ਤੇ ਜਾਂਦੇ ਸਨ ਜਿਥੋਂ ਉਨ੍ਹਾਂ ਨੂੰ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ । ਇਹ ਵੀ ਗੱਲ ਧਿਆਨ ਰੱਖਣ ਯੋਗ ਹੈ ਕਿ ਸੰਤ ਜੀ ਨੂੰ ਪਹਿਲਾਂ ਕਈ ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਅਤੇ ਫਿਰ ਕੋਈ ਠੋਸ ਸਬੂਤ ਨਾ ਹੋਣ ਦੀ ਸੂਰਤ ਵਿੱਚ ਬਰੀ ਕਰ ਦਿੱਤਾ ਗਿਆ ਸੀ । ਇੱਕ ਵਾਰ ਤਾਂ ਸੰਤ ਜੀ ਨੇ 50 ਸਿੰਘਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਦੇ ਘਰ ਜਾ ਕੇ ਗ੍ਰਿਫਤਾਰੀ ਦਿੱਤੀ ਸੀ । ਜਦੋਂ ਪੁਲਿਸ ਨੇ ਸੰਤ ਜੀ ਦੀ ਗ੍ਰਿਫਤਾਰੀ ਦੇ ਵਰੰਟ ਕੱਢੇ ਸਨ ਤਾਂ ਸੰਤ ਜੀ ਨੇ ਆਪ ਮਹਿਤੇ ਚੌਂਕ ਵਿਖੇ ਆਪਣੀ ਗ੍ਰਿਫਤਾਰੀ ਦਿੱਤੀ । ਇਹਨ੍ਹਾਂ ਸਭ ਗਵਾਹੀਆਂ ਦੇ ਬਾਅਦ ਇਹ ਕਹਿਣਾ ਕਿ ਸੰਤ ਜੀ ਅਕਾਲ ਤਖਤ ਵਿੱਚ ਲੁਕੇ ਹੋਏ ਸਨ ਅਤੇ ਸਰਕਾਰ ਉਹਨ੍ਹਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਬਿਲਕੁਲ ਝੂਠ ਹੈ । ਜੇ ਸੰਤ ਜੀ ਸਚਮੁੱਚ ਲੁਕੇ ਹੋਏ ਹੁੰਦੇ ਤਾਂ ਉਨ੍ਹਾਂ ਨੇ ਅਨੇਕਾਂ ਵਾਰ ਆਪ ਹੀ ਕਿਉਂ ਗ੍ਰਿਫਤਾਰੀ ਦਿੱਤੀ ਅਤੇ ਜੇ ਉਹ ਅੱਤਵਾਦੀ ਸਨ ਤਾਂ ਸਰਕਾਰ ਨੇ ਹਮੇਸ਼ਾਂ ਉਨ੍ਹਾਂ ਨੂੰ ਰਿਹਾਅ ਕਿਉਂ ਕੀਤਾ। ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਪਹਿਲਾਂ ਪੁਲਿਸ ਨੇ ਕੋਈ ਵਰੰਟ ਨਹੀਂ ਕੱਢਿਆ ਅਤੇ ਨਾ ਹੀ ਕੋਈ ਸੰਤ ਜੀ ਦੇ ਵਿਰੁੱਧ ਕੋਈ ਇਲਜ਼ਾਮ ਹੀ ਸੀ ਫਿਰ ਗ੍ਰਿਫਤਾਰੀ ਕਿਸ ਗੱਲ ਦੀ। ਫਿਰ ਗ੍ਰਿਫਤਾਰ ਕਰਨ ਲਈ ਪੁਲਿਸ ਭੇਜੀ ਜਾਂਦੀ ਹੈ ਨਾ ਕਿ ਟੈਂਕਾਂ ਤੋਪਾਂ ਨਾਲ ਲੈਸ ਹੋਈ ਫੌਜ ਅਤੇ ਸੀ ਆਰ ਪੀ । ਫੌਜ ਤਾਂ ਸਿਰਫ ਦੁਸ਼ਮਣ 'ਤੇ ਹਮਲਾ ਕਰਨ ਲਈ ਵਰਤੀ ਜਾਂਦੀ ਹੈ । ਕਦੀ ਕਿਸੇ ਸਰਕਾਰ ਨੇ ਕਿਸੇ ਨੂੰ ਆਪਣੇ ਹੀ ਦੇਸ਼ ਵਿੱਚ ਗ੍ਰਿਫਤਾਰ ਕਰਨ ਲਈ ਫੌਜ ਨੂੰ ਟੈਂਕਾਂ ਸਮੇਤ ਨਹੀਂ ਭੇਜਿਆ ।ਸੰਤ ਜੀ ਦੀ ਗ੍ਰਿਫਤਾਰੀ ਸਿਰਫ ਇੱਕ ਬਹਾਨਾ ਹੀ ਸੀ ਕਿਉਂ ਕਿ ਸਰਕਾਰ ਤਾਂ ਹਿਮਾਚਲ ਪ੍ਰਦੇਸ਼ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਆਪਣੀ ਫੌਜ ਨੂੰ ਬਕਾਇਦਾ ਟ੍ਰੇਨਿੰਗ ਦਿਵਾ ਰਹੀ ਸੀ ਅਤੇ ਹਮਲੇ ਦੀਆਂ ਤਿਆਰੀਆਂ ਕਰ ਰਹੀ ਸੀ । ਰਿਟਾਇਰ ਜਨਰਲ ਸਿਨਹਾ ਦਾ ਕਹਿਣਾ ਹੈ:"ਦਰਬਾਰ ਸਾਹਿਬ 'ਤੇ ਫੌਜੀ ਹਮਲਾ ਸਰਕਾਰ ਲਈ ਆਖਰੀ ਰਾਹ ਨਹੀਂ ਸੀ ਬਲਕਿ ਪ੍ਰਧਾਨ ਮੰਤਰੀ ਇੰਦਰ ਗਾਂਧੀ ਤਾਂ 30 ਮਹੀਨੇ ਪਹਿਲਾਂ ਤੋਂ ਹੀ , ਯਾਨੀ ਦਸੰਬਰ 1981 ਵੇਲੇ ਤੋਂ ਹੀ ਤਿਆਰੀਆਂ ਵਿੱਚ ਜੁੱਟੀ ਹੋਈ ਸੀ । ਚਕਰਾਤਾ ਵਿਖੇ ਫੌਜ ਵੱਲੋਂ ਕਮਾਂਡੋ ਤਿਆਰ ਕੀਤੇ ਜਾ ਰਹੇ ਸਨ ਜੋ ਦਰਬਾਰ ਸਾਹਿਬ ਤੇ ਹਮਲੇ ਵਿਚ ਪੂਰੀ ਸਫਲਤਾ ਹਾਸਿਲ ਕਰ ਸਕਣ"। (June 1984, Page 28-29) ਸਿਨਹਾ ਦਾ ਕਹਿਣਾ ਹੈ ਕਿ ਉਸਨੇ ਕਈ ਵਾਰ ਇੰਦਰਾ ਗਾਂਧੀ ਨੂੰ ਹਮਲਾ ਨਾ ਕਰਨ ਲਈ ਕਿਹਾ ਕਿਉਂ ਕਿ ਹੋਰ ਬਹੁਤ ਸਾਰੇ ਰਸਤੇ ਸਨ ਸੰਤ ਜੀ ਨੂੰ ਫੜਨ ਲਈ ਪਰ ਉਹ ਨਾ ਮੰਨੀ । ਇੰਦਰਾ ਨੇ ਚੁੱਪ ਚਾਪ ਜਨਰਲ ਵੈਦਿਯਾ ਨੂੰ ਹਮਲੇ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਅਤੇ ਕਮਾਂਡੋਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ । ਇਹ ਗੱਲ ਧਿਆਨਯੋਗ ਹੈ ਕਿ 1981 ਵਿੱਚ ਤਾਂ ਸੰਤ ਜੀ ਦਰਬਾਰ ਸਾਹਿਬ ਆਏ ਹੀ ਨਹੀਂ ਸਨ ਫਿਰ ਕਿਸ ਤਰ੍ਹਾਂ ਇਸ ਗੱਲ 'ਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਕਿ ਸਰਕਾਰ ਦੀ ਨੀਤੀ ਸਾਫ ਸੀ ਅਤੇ ਉਸਨੂੰ ਮਜ਼ਬੂਰੀ ਵੱਸ ਹਮਲਾ ਕਰਨਾ ਪਿਆ । ਜਦੋਂ ਕਿ ਸਾਰੇ ਸਰਕਾਰੀ ਅਫਸਰ ਅਤੇ ਪੱਤਰਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇੰਦਰਾ ਗਾਂਧੀ ਨੇ ਜਾਣ ਬੁੱਝ ਕੇ ਹਮਲਾ ਕਰਵਾਇਆ ਜਿਸ ਦੀਆਂ ਤਿਆਰੀਆਂ 1981 ਵਿੱਚ ਹੀ ਸ਼ੁਰੂ ਕਰ ਦਿੱਤੀਆਂ ਸਨ ਤਾਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਸੀ ।ਸਰਕਾਰ ਨੇ ਕੋਈ ਵੀ ਸਹੀ ਰਾਹ ਅਪਨਾ ਕੇ ਮਸਲਾ ਸੁਲਝਾਉਣ ਦੀ ਥਾਂ ਹਮਲੇ ਦਾ ਰਾਹ ਚੁਣ ਲਿਆ ਅਤੇ ਫਿਰ ਚੁਣਿਆ ਵੀ ਉਹ ਦਿਨ ਜਦੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਦਰਬਾਰ ਸਾਹਿਬ ਜਾਂਦੀਆਂ ਹਨ । ਇਹ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ । ਹੋਰ ਕੋਈ ਦਿਨ ਚੁਣਿਆ ਜਾ ਸਕਦਾ ਸੀ ਪਰ ਸਰਕਾਰ ਤਾਂ ਵੱਧ ਤੋਂ ਵੱਧ ਸਿੱਖਾਂ ਨੂੰ ਮੁਕਾਉਣਾ ਚਾਹੁੰਦੀ ਸੀ । ਜਦੋਂ ਪੈਲਿਸਤੀਨ ਦੇ 200 ਹਥਿਆਰਬੰਦ ਖਾੜਕੂਆਂ ਨੇ ਇੱਕ ਗਿਰਜਾ ਘਰ (ਚਰਚ) ਤੇ ਕਬਜਾ ਕਰ ਲਿਆ ਤਾਂ ਇਜਰਾਈਲ ਦੀ ਸਰਕਾਰ ਨੇ ਇੱਕ ਮਹੀਨੇ ਤੱਕ ਘੇਰਾ ਪਾਈ ਰੱਖਿਆ ਅਤੇ ਖਾੜਕੂਆਂ ਦੇ ਲੀਡਰ ਨਾਲ ਗੱਲ ਬਾਤ ਜਾਰੀ ਰੱਖੀ ਤਾਂਕਿ ਕੋਈ ਹੱਲ ਕੱਢ ਲਿਆ ਜਾਏ ਅਤੇ ਜਾਲੀ ਮਾਲੀ ਨੁਕਸਾਨ ਹੋਣੋ ਬੱਚ ਜਾਏ ਅਤੇ ਗਿਰਜਾ ਘਰ ਮਹਿਫੂਜ ਰਹਿ ਸਕੇ । ਪਰ ਹਿੰਦੂ ਸਰਕਾਰ ਨੇ ਅਜਿਹਾ ਕੋਈ ਵੀ ਕਦਮ ਨਾ ਚੁੱਕਿਆ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਸਰਕਾਰ ਪੂਰੀ ਤਰ੍ਹਾਂ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਸੀ । ਇੰਦਰਾ ਗਾਂਧੀ ਨੇ ਸਿਵਾ ਟੀ ਵੀ ਤੇ ਬੋਲਣ ਤੋਂ ਹੋਰ ਕੁੱਝ ਨਹੀਂ ਕੀਤਾ । ਨਾ ਹੀ ਪੰਜਾਬ ਆਈ ਨਾ ਹੀ ਸਿੱਖਾਂ ਨਾਲ ਕੋਈ ਗੱਲ ਬਾਤ ਤੋਰੀ । ਸਗੋਂ ਸ਼ਹੀਦੀ ਪੁਰਬ ਵਾਲੇ ਦਿਨ ਸਾਰੀਆਂ ਸੰਗਤਾਂ ਨੂੰ ਦਰਬਾਰ ਸਾਹਿਬ ਜਾਣ ਦੇਣ ਤੋਂ ਬਾਅਦ ਕਰਫਿਊ ਲਾ ਦਿੱਤਾ ਅਤੇ ਫਿਰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ । ਕੋਈ ਹੋਰ ਦਿਨ ਚੁਣਿਆ ਜਾ ਸਕਦਾ ਸੀ ਜਾਂ ਕਾਫੀ ਦਿਨ ਪਹਿਲਾਂ ਕਰਫਿਊ ਲਾਇਆ ਜਾਂਦਾ ਤਾਂ ਕਿ ਸੰਗਤ ਦਰਬਾਰ ਸਾਹਿਬ ਨਾ ਜਾਂਦੀ । ਫਿਰ ਬਿਜਲੀ ਪਾਣੀ ਬੰਦ ਕਰਕੇ ਸੰਤ ਜੀ ਅਤੇ ਨਾਲ ਦੇ ਸਿੰਘਾਂ ਨੂੰ ਮਜ਼ਬੂਰ ਕੀਤਾ ਜਾਂਦਾ ਕਿ ਉਹ ਬਾਹਰ ਆਉਣ । ਪਰ ਹੋਇਆ ਇਸਦੇ ਉਲਟ । ਸਰਕਾਰ ਨੇ ਗੋਲੀਆਂ ਅਤੇ ਬੰਬ ਚਲਾਉਣ ਦੀ ਪਹਿਲ ਕੀਤੀ । ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ । ਬੱਚਿਆਂ ਨੂੰ ਵੀ ਨਹੀਂ ਬਖਸ਼ਿਆ । ਸਾਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ । ਫਿਰ ਹੋਰ ਬਹੁਤ ਸਾਰੇ ਗੁਰਦਵਾਰਿਆਂ ਤੇ ਵੀ ਉਸੇ ਦਿਨ ਹੀ ਹਮਲਾ ਕੀਤਾ ਗਿਆ ਜਦ ਕਿ ਨਾ ਸੰਤ ਜੀ ਅਤੇ ਨਾ ਹੀ ਕੋਈ ਹੋਰ ਸਿੱਖ ਉਥੇ ਹਥਿਆਰ ਰੱਖ ਕੇ ਰਹਿ ਰਿਹਾ ਸੀ । ਹਮਲੇ ਦੇ ਬਾਅਦ ਜਦੋਂ ਸੰਤ ਜੀ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਤੋਸ਼ਾ ਖਾਨਾ ਅਤੇ ਸਿੱਖ ਲਾਇਬਰੇਰੀ ਕਿਉਂ ਸਾੜ ਦਿੱਤੇ ਗਏ ਜਿੰਨ੍ਹਾਂ ਵਿੱਚ ਸਿਖਾਂ ਦੇ ਅਮੁੱਲ ਖਜਾਨੇ ਪਏ ਸਨ । ਦੁਨੀਆਂ ਵਿੱਚ ਕੋਈ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ ਜਿਸ ਵਿੱਚ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਉੱਤੇ ਇਤਨਾ ਜ਼ੁਲਮ ਕੀਤਾ ਹੋਵੇ । ਇਹ ਕਿਉਂ ।ਹਮਲੇ ਦੌਰਾਨ ਦੇ ਅੱਖੀਂ ਡਿੱਠੇ ਹਾਲ ਪੜ੍ਹ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਸਰਕਾਰ ਕਿਸ ਤਰ੍ਹਾਂ ਮਨੁੱਖੀ ਘਾਣ ਕਰ ਸਕਦੀ ਹੈ ਅਤੇ ਫੌਜ ਨੇ ਕਿਤਨੀ ਬੇਦਰਦੀ ਨਾਲ ਸਿੱਖਾਂ ਉੱਤੇ ਜ਼ੁਲਮ ਕੀਤਾ ।ਇੱਕ ਫੌਜੀ ਡਾਕਟਰ ਦੇ ਬਿਆਨ ਅਨੁਸਾਰ:"ਸਿੱਖਾਂ ਦੀਆਂ ਲਾਸ਼ਾਂ ਮੇਰੇ ਕੋਲ ਜਦੋਂ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਹੱਥ ਉਨ੍ਹਾਂ ਦੀਆਂ ਹੀ ਪੱਗਾਂ ਨਾਲ ਪਿਛੇ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਵਿਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ । ਇਹ ਇਕ ਬਹੁਤ ਭਾਰੀ ਕਤਲੇਆਮ ਸੀ ਜਿਸ ਵਿਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ ਅਤੇ ਬੱਚੇ ਕਤਲ ਕੀਤੇ ਗਏ ਸਨ । (Guardian, 14 June 1984)ਫੌਜੀ ਅਫਸਰਾਂ ਵੱਲੋਂ ਡਾਕਟਰਾਂ ਅਤੇ ਮੈਡੀਕਲ ਕਰਮਚਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਹਸਪਤਾਲ ਵਿਚ ਦਾਖਿਲ ਜਖਮੀ ਸਿੱਖਾਂ ਨੂੰ ਕੋਈ ਭੋਜਨ ਜਾਂ ਪਾਣੀ ਨਾ ਦਿੱਤਾ ਜਾਵੇ । (Christian Science Monitor, 8 June 1984)ਜੂਨ 4 ਵਾਲੇ ਦਿਨ, ਜਦੋਂ ਹਜਾਰਾਂ ਸਿੱਖ ਦਰਬਾਰ ਸਾਹਿਬ ਇਕੱਠੇ ਹੋ ਕੇ ਆਏ ਤਾਂ ਫੌਜ ਨੇ ਹਥਿਆਰਾਂ ਅਤੇ ਟੈਂਕਾਂ ਨਾਲ ਲੈਸ ਹੋ ਕੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ । ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਜੋ ਵੀ ਸਾਹਮਣੇ ਦਿਸਿਆ ਉਸ ਨੂੰ ਗੋਲੀ ਮਾਰ ਦਿੱਤੀ ਗਈ । ਬਹੁਤੇ ਜਖਮੀ ਸਿੱਖ ਤੜਪ ਤੜਪ ਕੇ ਮਰ ਗਏ ਪਰ ਕੋਈ ਵੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ । ਜਦੋਂ ਕਿਸੇ ਨੇ ਪਾਣੀ ਮੰਗਿਆ ਤਾਂ ਉਸਨੂੰ ਪ੍ਰਕਰਮਾ ਵਿਚ ਜਮਾ ਹੋਇਆ ਖੂਨ ਪੀਣ ਲਈ ਕਿਹਾ ਜਾਂਦਾ । (ਅੰਮ੍ਰਿਤ ਵਿਲਸਨ, 16 ਨਵੰਬਰ 1984)ਸਿਰਫ ਕੁਝ ਕੁ ਸਿੱਖਾਂ ਨੂੰ ਫੜਨ ਲਈ ਇਤਨੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰਨਾ ਸਰਕਾਰ ਦੀ ਅਸਲੀਅਤ ਦਾ ਪਰਦਾ ਫਾਸ਼ ਕਰਦਾ ਹੈ । ਜਦੋਂ ਸੰਤ ਜੀ ਸ਼ਹੀਦ ਹੋ ਗਏ ਤਾਂ ਫਿਰ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਕੀ ਕਾਰਨ। ਛੋਟੇ ਬੱਚਿਆਂ ਨੂੰ ਮਾਂਵਾਂ ਕੋਲੋਂ ਖੋਹ ਕੇ ਕੰਧਾਂ ਨਾਲ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ । ਜਵਾਨ ਸਿੱਖਾਂ ਨੂੰ ਇਕ ਕਤਾਰ ਵਿਚ ਖੜ੍ਹਾ ਕਰਕੇ ਗੋਲੀਆਂ ਨਾਲ ਕਿਉਂ ਭੁੰਨ ਦਿੱਤਾ ਗਿਆ । ਫੌਜ ਨੇ ਕਈ ਮਹੀਨੇ ਦਰਬਾਰ ਸਾਹਿਬ ਤੇ ਕਬਜਾ ਕਰੀ ਰੱਖਿਆ ਅਤੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਿਆ ਕਰ ਦਿੱਤਾ । ਫੌਜ ਤੁਰੰਤ ਕਿਉਂ ਨਾ ਵਾਪਿਸ ਚਲੀ ਗਈ । ਸਰਕਾਰ ਨੇ ਦੁਬਾਰਾ ਅਕਾਲ ਤਖਤ ਦੀ ਉਸਾਰੀ ਦਾ ਕੰਮ ਕਿਉਂ ਸ਼ੁਰੂ ਕਰ ਦਿੱਤਾ । ਹਜਾਰਾਂ ਸਿੱਖਾਂ ਅਤੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਕਿਉਂ ਭੇਜ ਦਿੱਤਾ ਗਿਆ ਜੋ ਕਿ ਅੱਜ ਤੱਕ ਵੀ ਰਿਹਾ ਨਹੀਂ ਕੀਤੇ ਗਏ । ਕਈ 12 ਸਾਲਾਂ ਦੇ ਬੱਚੇ ਅੱਜ ਜੇਲ੍ਹਾਂ ਵਿੱਚ ਹੀ ਜਵਾਨੀ ਗੁਜਾਰ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ 40 ਸਾਲ ਦੇ ਲਾਗੇ ਪਹੁੰਚ ਚੁੱਕੀ ਹੈ । ਸਾਰੇ ਪੰਜਾਬ ਨੂੰ ਬਾਕੀ ਸੰਸਾਰ ਨਾਲੋਂ ਜੁਦਾ ਕਰ ਦਿੱਤਾ । ਹਮਲੇ ਤੋਂ ਬਾਅਦ ਵੀ ਪੱਤਰਕਾਰਾਂ ਨੂੰ ਪੰਜਾਬ ਵਿੱਚ ਆਉਣ ਦੀ ਖੁੱਲ ਕਿਉਂ ਨਾ ਦਿੱਤੀ ਗਈ । ਇਹਨਾਂ ਸਭ ਸਵਾਲਾਂ ਦੇ ਜਵਾਬ ਸਰਕਾਰ ਨਹੀਂ ਦੇ ਸਕਦੀ ਕਿਉਂ ਕਿ ਜਵਾਬ ਤਾਂ ਇੱਕ ਹੀ ਸਹੀ ਹੈ ਉਹ ਇਹ ਕਿ ਸਰਕਾਰ ਦੀ ਨੀਤੀ ਸਿੱਖਾਂ ਨੂੰ ਖਤਮ ਕਰਕੇ ਪੰਜਾਬ ਵਿਚ ਹਿੰਦੂ ਰਾਜ ਸਥਾਪਿਤ ਕਰਨ ਦੀ ਸੀ । ਸਰਕਾਰ ਨੇ ਸੋਚਿਆ ਸੀ ਕਿ ਜਾਂ ਤਾਂ ਸਿੱਖ ਹਮਲੇ ਦੀ ਮਾਰ ਨਾਲ ਖਤਮ ਹੋ ਜਾਣਗੇ ਜਾਂ ਫਿਰ ਡਰਦੇ ਮਾਰੇ ਹਮੇਸ਼ਾਂ ਲਈ ਗੁਲਾਮ ਬਣ ਜਾਣਗੇ ਅਤੇ ਫਿਰ ਸਿਰ ਨਾ ਚੁੱਕ ਸਕਣਗੇ । ਸੰਤ ਜੀ ਨੇ ਇੱਕ ਵੀ ਬੰਦੇ ਦਾ ਕਤਲ ਨਹੀਂ ਕੀਤਾ ਪਰ ਉਨ੍ਹਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਪਰ ਉਸ ਸਰਕਾਰ ਨੂੰ ਕੀ ਕਿਹਾ ਜਾਏ ਜਿਸ ਨੇ ਆਪਣੇ ਹੀ ਨਾਗਰਿਕਾਂ ਤੇ ਹਮਲਾ ਕਰਕੇ ਉਨ੍ਹਾਂ ਨਾਲ ਦੁਸ਼ਮਣਾਂ ਤੋਂ ਵੀ ਭੈੜਾ ਸਲੂਕ ਕੀਤਾ । ਜੇਕਰ ਨਿਰਦੋਸ਼ ਦਾ ਕਤਲ ਕਰਨਾ ਅੱਤਵਾਦ ਹੈ ਤਾਂ ਹਿੰਦੂ ਸਰਕਾਰ ਅੱਤਵਾਦ ਦੀ ਜੜ੍ਹ ਹੈ । ਪੈਟੀਗਰੂ ਅਨੁਸਾਰ:ਫੌਜ ਦਰਬਾਰ ਸਾਹਿਬ ਵਿਚ ਕਿਸੇ ਇਕ ਵਿਅਕਤੀ ਨੂੰ ਦਬਾਉਣ ਜਾਂ ਮਾਰਨ ਵਾਸਤੇ ਨਹੀਂ ਗਈ ਸਗੋਂ ਇੱਕ ਕੌਮ ਦੇ ਧਰਮ, ਸਵੈਭਿਮਾਨ ਅਤੇ ਸ਼ਕਤੀ ਨੂੰ ਕੁਚਲਣ ਵਾਸਤੇ ਗਈ ਸੀ । (Joyce Pettigrew, Sikhs of Punjab, page 35)ਇਹਨਾਂ ਸਭ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸੰਤ ਜੀ ਦੇ ਨਾਮ ਦਾ ਸਿਰਫ ਬਹਾਨਾ ਬਣਾਇਆ ਗਿਆ ਸੀ ਅਤੇ ਸਰਕਾਰ ਦੀ ਨੀਤੀ ਹਮਲਾ ਕਰਨ ਦੀ ਸੀ ਨਾ ਕਿ ਕਿਸੇ ਨੂੰ ਫੜਨ ਦੀ । ਸਰਕਾਰ ਦਰਬਾਰ ਸਾਹਿਬ ਕਿਸੇ ਅੱਤਵਾਦੀ ਨੂੰ ਮੁਕਾਉਣ ਨਹੀਂ ਅੱਤਵਾਦ ਮਚਾਉਣ ਗਈ ਸੀ ।ਸਰਕਾਰ ਵੱਲੋਂ ਇਕ ਹੋਰ ਬਹਾਨਾ ਲਾਇਆ ਜਾਂਦਾ ਹੈ ਕਿ ਫੌਜ ਨੇ ਤਾਂ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਸੀ ਨਾ ਕਿ ਦਰਬਾਰ ਸਾਹਿਬ 'ਤੇ । ਪਰ ਇਹ ਇਕ ਬਚਕਾਨਾ ਦਲੀਲ ਹੈ । ਸਾਰੇ ਗੁਰਧਾਮ ਅਤੇ ਤਖਤ ਸਿੱਖਾਂ ਲਈ ਬਰਾਬਰ ਦਾ ਰੁਤਬਾ ਅਤੇ ਸਤਿਕਾਰ ਰੱਖਦੇ ਹਨ । ਅਕਾਲ ਤਖਤ ਸਾਹਿਬ ਦੀ ਉਸਾਰੀ ਗੁਰੂ ਹਰਗੋਬਿੰਦ ਜੀ ਨੇ ਖੁਦ ਕੀਤੀ ਸੀ ਅਤੇ ਇਸ ਦੀ ਕਾਰ ਸੇਵਾ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੇ ਕੀਤੀ ਸੀ । ਇਸ ਨੂੰ ਢਾਹੁਣਾ ਇੱਕ ਅਤਿ ਦਰਜੇ ਦੀ ਘਿਣਾਉਣੀ ਚਾਲਬਾਜੀ ਹੈ । ਇਸ ਹਮਲੇ ਦੌਰਾਨ ਸਾਰੀ ਪ੍ਰਕਰਮਾ ਲਹੂ ਨਾਲ ਭਰ ਗਈ ਅਤੇ ਸਰੋਵਰ ਵੀ ਖੂਨ ਨਾਲ ਭਰ ਗਿਆ । ਹਰ ਇੱਕ ਕੰਧ ਉੱਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਉਂਦੇ ਸਨ । ਪ੍ਰਕਰਮਾ ਲਾਸ਼ਾ ਨਾਲ ਭਰੀ ਪਈ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਗੋਲਾਬਾਰੀ ਨਾਲ ਝੁਲਸ ਗਏ ਸਨ । ਹੋਰ ਕੀਮਤੀ ਵਸਤੂਆਂ ਜਿਵੇਂ ਕਿ ਸੁਨਹਿਰੀ ਚਾਨਣੀ ਸੜ ਕੇ ਸੁਆਹ ਹੋ ਗਈਆਂ ਸਨ । ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੋਲੀ ਲੱਗੀ ਸੀ ਅਤੇ ਕਈ ਅਖੰਡ ਪਾਠ ਅਤੇ ਕੀਰਤਨ ਕਰ ਰਹੇ ਸਿੰਘ ਥਾਂ ਤੇ ਹੀ ਸ਼ਹੀਦ ਹੋ ਗਏ ਸਨ । ਦੋ ਦਿਨ ਦਰਬਾਰ ਸਾਹਿਬ ਦੀ ਮਰਿਆਦਾ ਪੂਰੀ ਨਾ ਹੋ ਸਕੀ । ਦਰਬਾਰ ਸਾਹਿਬ ਦੀ ਇਮਾਰਤ ਵਿਚ ਘੱਟ ਤੋਂ ਘੱਟ 250 ਮਘੋਰੇ ਹੋਏ ਸਨ ਜੋ ਕਿ ਏ ਆਰ ਦਰਸ਼ੀ ਨੇ ਖੁਦ ਜਾ ਕੇ ਦੇਖੇ ਸਨ ਅਤੇ ਹੋਰ ਵੀ ਬਹੁਤ ਸਿੱਖਾਂ ਨੇ ਦੇਖੇ ਸਨ । ਕਈ ਮਹੀਨਿਆਂ ਦੇ ਬਾਅਦ ਵੀ ਪ੍ਰਕਰਮਾ ਵਿਚੋਂ ਲਾਸ਼ਾਂ ਦੀ ਬਦਬੂ ਆਉਂਦੀ ਸੀ ਜਿਸ ਕਾਰਨ ਸਾਰੇ ਦਰਬਾਰ ਸਾਹਿਬ ਦਾ ਪੱਥਰ ਅਤੇ ਸੋਨਾ ਦੁਬਾਰਾ ਲਾਉਣਾ ਪਿਆ । ਸਰੋਵਰ ਦੀ ਕਾਰ ਸੇਵਾ ਦੁਬਾਰਾ ਕੀਤੀ ਗਈ । ਇਤਨਾ ਨੁਕਸਾਨ ਹੋਣ ਦੇ ਬਾਵਜੂਦ ਇਹ ਕਿਸ ਤਰ੍ਹਾਂ ਮੰਨ ਲਿਆ ਜਾਵੇ ਕਿ ਦਰਬਾਰ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਜਦ ਕਿ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਆਪਸ ਵਿੱਚ ਬਹੁਤ ਗੂੜ੍ਹਾ ਸਬੰਧ ਹੈ । ਕਿਸੇ ਇੱਕ ਵੀ ਗੁਰਦਵਾਰੇ ਤੇ ਹਮਲਾ ਸਾਰੀ ਸਿੱਖ ਕੌਮ ਉੱਤੇ ਹਮਲਾ ਹੈ ਅਤੇ ਸਿੱਖ ਕਦੇ ਵੀ ਇਸਨੂੰ ਨਹੀਂ ਭੁਲਾ ਸਕਣਗੇ । ਦਰਬਾਰ ਦਾ ਦਾ ਮਹੱਤਵ ਹੀ ਇਤਨਾ ਜਿਆਦਾ ਹੈ ਕਿ ਇਹ ਸਾਰੀ ਸਿੱਖ ਕੌਮ ਦੀ ਰੂਹ ਹੈ ਜਿਸਦੇ ਬਗੈਰ ਪੰਥ ਸਰੀਰ ਨਹੀਂ ਰਹਿ ਸਕਦਾ । ਅਕਾਲ ਤਖਤ ਸਾਹਿਬ ਨੂੰ ਢਾਹੁਣਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸਰਕਾਰ ਸਿੱਖਾਂ ਦਾ ਤਖਤ ਦੇਖ ਕੇ ਸਹਾਰ ਨਹੀਂ ਸਕਦੀ ਤਾਂ ਹੀ ਤੇ ਇਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਇਸ ਤਖਤ ਨੂੰ ਖਤਮ ਕਰਕੇ ਸਿੱਖਾਂ ਨੂੰ ਦਿੱਲੀ ਤਖਤ ਨਾਲ ਜੋੜ ਲਿਆ ਜਾਵੇ । ਸਿੱਖਾਂ ਦੀ ਵੱਖਰੀ ਪਹਿਚਾਣ, ਵਿਲੱਖਣਤਾ ਅਤੇ ਰਾਜਸੀ ਸ਼ਕਤੀ ਦਾ ਪ੍ਰਤੀਕ ਅਕਾਲ ਤਖਤ ਹਮੇਸ਼ਾਂ ਹੀ ਸਰਕਾਰਾਂ ਨੂੰ ਚੁਭਦਾ ਰਿਹਾ ਹੈ ਪਰ ਇਹ ਕਦੇ ਖਤਮ ਨਹੀਂ ਹੋ ਸਕਦਾ। ਹਾਂ ਝੂਠੀਆਂ ਸਰਕਾਰਾਂ ਜ਼ਰੂਰ ਖਤਮ ਹੋ ਜਾਂਦੀਆਂ ਹਨ ।