ਧੰਨ ਧੰਨ ਬਹਾਦੁਰ ਬਾਬਾ ਬਿਧੀ ਚੰਦ ਜੀ ਗੁਰਦੁਆਰਾ ਭੱਠ ਸਾਹਿਬ ਦਾ ਸੰਖੇਪ ਇਤਿਹਾਸ

 


ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੌਂ ਬਾਅਦ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਮਿਲੀ।ਕਸ਼ਮੀਰ ਦੀ ਸੰਗਤ ਨੇ ਗੁਰੂ ਜੀ ਨੂੰ ਦੁਸ਼ਾਲੇ(ਦੋ ਸ਼ਾਲ ਜਿਸ ਵਿੱਚ ਹੀਰੇ ਮੋਤੀ ਸੋਨੇ ਦੀਆਂ ਤਾਰ੍ਹਾ ਜੜ੍ਹੀਆ ਹੋਣ)ਭੇਟ ਕਰਨੇ ਚਾਹੇ।ਸੰਗਤਾਂ ਨੇ ਦੁਸ਼ਾਲੇ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਕਸ਼ਮੀਰ ਤੌ ਅੰਮਿ੍ਤਸਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਲੇ ਪਾ ਦਿੱਤੇ।ਅੰਮਿ੍ਤਸਰ ਪਹੁੰਚ ਕੇ ਬਾਬਾ ਬੁੱਢਾ ਸਾਹਿਬ ਜੀ ਨਾਲ ਮਿਲਾਪ ਹੋਇਆ। ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਪੁਕਾਰ ਕੀਤੀ।ਬਾਬਾ ਜੀ ਕਹਿਣ ਲੱਗੇ ਗੁਰੂ ਜੀ ਤਾਂ ਡਰੋਲੀ ਨਗਰ ਵਿਖੇ ਗਏ ਹੋਏ ਹਨ।

ਸੰਗਤਾਂ ਮੁੜ ਦੁਸ਼ਾਲੇ ਲੈ ਪਰਮਾਤਮਾ ਦਾ ਨਾਮ ਜਪਦੀਆ ਹੋਈਆ ਅੰਮਿ੍ਤਸਰ ਤੋ ਡਰੋਲੀ ਨੂੰ ਚਲ ਪਈਆ।ਰਸਤੇ 'ਚ ਮੀਂਹ,ਹਨੇਰੀ,ਝੱਖੜ,ਤੂਫਾਨ ਪਰ ਸੰਗਤਾਂ ਘਬਰਾਈਆਂ ਨਾ। ਤਰਨ-ਤਾਰਨ ਨੂੰ ਪਾਰ ਕਰਕੇ ਸੰਗਤਾ ਪੱਟੀ ਨਗਰ ਅੰਦਰ ਬਦਾਮੀ ਬਾਗ ਵਿੱਚ ਪਹੁੰਚੀਆ ਤਾਂ ਸੰਗਤਾਂ ਨੇ ਵਿਸ਼ਰਾਮ ਕਰਨਾ ਚਾਹਿਆ। ਰਸਤੇ 'ਚ ਮੀਂਹ ਕਾਰਨ ਦੋ ਦੁਸ਼ਾਲੇ ਉਪਰਲੇ ਅਤੇ ਹੇਠਲੇ ਨੂੰ ਸਲਾਬ(ਥੌੜੇ ਥੌੜੇ ਗਿੱਲੇ ਹੋਣਾ) ਪੈ ਗਈ। ਸੰਗਤਾਂ ਨੇੜੇ ਹੀ ਦੁਸ਼ਾਲੇ ਸੁੱਕਣੇ ਪਾ ਕੇ ਵਿਸ਼ਰਾਮ ਕਰਨ ਲਗ ਪਈਆਂ। ਪੱਟੀ ਨਗਰ ਪਠਾਣਾਂ ਦਾ ਹੋਇਆਂ ਕਰਦਾ ਸੀ। ਪੱਟੀ ਦਾ ਹਾਕਮ ਮਿਰਜ਼ਾ ਬੇਗ ਦੇ ਕਰਮਚਾਰੀਆਂ ਨੇ ਮਿਰਜ਼ਾ ਬੇਗ ਨੂੰ ਦੱਸਿਆਂ ਕਿ ਸਿੱਖ ਬਦਾਮੀ ਬਾਗ ਵਿਖੇ ਬੈਠੇ ਹੋਏ ਹਨ ਉਨਾਂ ਕੋਲ ਜੋ ਬਸਤਾਂ ਨੇ ਉਹ ਤਾਂ ਬੜ੍ਹੀਆ ਹੀ ਅਨਮੋਲ ਨੇ।ਮਿਰਜ਼ਾ ਬੇਗ ਵੀ ਤੁਰੰਤ ਸੰਗਤਾਂ ਕੋਲ ਪਹੁੰਚਿਆ ਤੇ ਦੁਸ਼ਾਲੇ ਵੇਖ ਕੇ ਉਸ ਦਾ ਮਨ ਪੀਚ ਗਿਆ ਕਹਿਣ ਲੱਗਾ ਇਹ ਦੁਸ਼ਾਲੇ ਕਿਸ ਦੇ ਹਨ।ਸੰਗਤਾਂ ਨੇ ਕਿਹਾ ਇਹ ਦੁਸ਼ਾਲੇ ਮੀਰੀ ਪੀਰੀ ਦੇ ਮਾਲਕ ਸਾਡੇ ਸੱਚੇ ਪਾਤਸ਼ਾਹ ਗੁਰੂ ਹਰਿਗੌਬਿੰਦ ਸਾਹਿਬ ਜੀ ਲਈ ਹਨ।ਮਿਰਜ਼ਾ ਬੇਗ ਕਹਿਣ ਲੱਗਾ ਇਸ ਦਾ ਮੁੱਲ ਕੀ ਆ,ਸੰਗਤਾ ਨੇ ਜਵਾਬ ਦਿੱਤਾ ਇਸ ਦਾ ਕੋਈ ਮੁੱਲ ਨਹੀ,ਇਹ ਤਾਂ ਅਸੀ ਆਪਣੇ ਗੁਰੂ ਸਾਹਿਬ ਜੀ ਨੂੰ ਭੇਟ ਕਰਨੇ ਹਨ।ਮਿਰਜ਼ਾ ਬੇਗ ਕਹਿਣ ਲੱਗਾ ਇਸ ਦਾ ਮਤਲਬ ਤਾਂ ਇਹ ਹੋਇਆ ਉਹ ਤੁਹਾਡਾ ਗੁਰੂ ਸੱਚਾ ਪਾਤਸ਼ਾਹ,ਸਾਡੇ ਬਾਦਸ਼ਾਹ ਤਾ ਫੇਰ ਝੂਠੇ ਹੋਏ ਨਾ।ਮਿਰਜ਼ਾ ਬੇਗ ਇਹ ਕਹਿ ਕੇ ਸੰਗਤਾਂ ਪਾਸੋਂ ਦੋਨੋ ਦੁਸ਼ਾਲੇ ਖੋਹ ਕੇ ਲੈ ਤੁਰਿਆ। 

ਸੰਗਤਾਂ ਨੇ ਰੋ-ਕਰਲੋ ਕੇ ਰਾਤ ਬਤੀਤ ਕੀਤੀ ਸਵੇਰ ਹੁੰਦਿਆ ਹੀ ਪੱਟੀ ਤੌ ਡਰੋਲੀ ਨੂੰ ਚਲ ਪਈਆ। ਡਰੋਲੀ ਨਗਰ ਵਿਖੇ ਪਹੁੰਚ ਕੇ ਸੰਗਤਾਂ ਗੁਰੂ ਜੀ ਨੂੰ ਮੀਰੀ ਪੀਰੀ ਨਾਂ ਦੀਆਂ ਤਲਵਾਰਾਂ ਪਹਿਣ ਕੇ ਬੈਠੇ ਵੇਖ ਕੇ ਨਿਹਾਲ ਹੋ ਗਈਆਂ। ਇੱਕ ਦੁਸ਼ਾਲਾ ਰੱਖ ਕੇ ਸੰਗਤਾਂ ਗੁਰੂ ਜੀ ਨੂੰ ਨਮਸਕਾਰ ਕਰਨ ਲੱਗੀਆਂ ਤਾਂ ਨੈਣਾਂ 'ਚੋ ਨੀਰ(ਹੰਝੂ) ਵਹਿਣ ਲਗ ਪਿਆ। ਗੁਰੂ ਜੀ ਨੇ ਸੰਗਤਾਂ ਪਾਸੋ ਰੋਣ ਦਾ ਕਾਰਨ ਪੁੱਛਿਆਂ।ਸੰਗਤਾਂ ਨੇ ਸਾਰੀ ਗੱਲ ਦੀ ਗੁਰੂ ਜੀ ਨਾਲ ਸਾਂਝ ਪਾਈ।ਗੁਰੂ ਜੀ ਨੇ ਬਚਨ ਕੀਤਾ ਕਿ ਓ!ਤੁਸੀ ਖਬਰਾਓ ਨਾ,ਤੁਹਾਡੀ ਹਾਜ਼ਰੀ ਤਾ ਉਦੋਂ ਹੀ ਪਰਵਾਨ ਹੋ ਗਈ ਸੀ ਜਦ ਤੁਸੀ ਘਰ ਤੋ ਲੈ ਕੇ ਚੱਲੇ ਸੀ। ਤੁਸੀ ਦੁਸ਼ਾਲੇ ਸਾਡੇ ਲਈ ਲੈ ਕੇ ਆਏ ਸੀ ਸਾਡੇ ਕੋਲ ਹੀ ਆਓਣਗੇ। 

ਗੁਰੂ ਜੀ ਨੇ ਆਪਣੇ ਸੇਵਕ ਬਾਬਾ ਬਿਧੀ ਚੰਦ ਜੀ ਨੂੰ ਦੁਸ਼ਾਲੇ ਲੈ ਆਉਣ ਨੂੰ ਕਿਹਾ।ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਗੁਰੂ ਜੀ ਓਹ ਜਿਹੜਾ ਇਕ ਦੁਸ਼ਾਲਾ ਹੈ ਓਹ ਵੀ ਨਾਲ ਦੇ ਦਿਉ ਤਾਂ ਜੋ ਉਨ੍ਹਾਂ ਦੁਸ਼ਾਲਿਆਂ ਨੂੰ ਵੀ ਇਸ ਦੇ ਨਾਲ ਮਿਲਾ ਕੇ ਚੰਗੀ ਤਰਾਂ ਪਛਾਣ ਕਰ ਸਕਾਂ।ਬਾਬਾ ਬਿਧੀ ਚੰਦ ਜੀ ਦੁਸ਼ਾਲਾਂ ਲੈ ਕੇ ਪਠਾਣ ਦੇ ਭੇਸ ਵਿੱਚ ਪੱਟੀ ਆ ਗਏ। ਇੱਥੇ ਪਹੁੰਚ ਕੇ ਬਾਬਾ ਜੀ ਗਲੀ-ਗਲੀ 'ਚ ਹੋਕਾ ਦੇਣ ਲੱਗੇ,ਦੁਸ਼ਾਲੇ ਲੈ ਲੋ ਦੁਸ਼ਾਲੇ। ਮਿਰਜ਼ਾ ਬੇਗ ਬਾਬਾ ਜੀ ਦੀ ਆਵਾਜ਼ ਸੁਣ ਕੇ ਬਾਹਰ ਆ ਗਿਆ ਤੇ ਦੁਸ਼ਾਲਾ ਵੇਖ ਕੇ ਕਹਿਣ ਲੱਗਾ ਕੀ ਕੀਮਤ ਹੈ ਇਸ ਦੀ, ਬਾਬਾ ਜੀ ਨੇ ਬੇਅੰਤ ਕੀਮਤ ਦੱਸ ਦਿੱਤੀ। ਮਿਰਜ਼ਾ ਬੇਗ ਕਹਿਣ ਲੱਗਾ ਜੇ ਅਸੀ ਤੈਨੂੰ ਇਸ ਦੇ ਨਾਲ ਦਾ ਦੁਸ਼ਾਲਾ ਦੇ ਦੇਈਏ ਤਾਂ ਕੀ ਕੀਮਤ ਦੇਵੇਗਾਂ।ਬਾਬਾ ਜੀ ਕਹਿਣ ਲੱਗੇ ਜੇ ਇਸ ਦੇ ਨਾਲ ਦਾ ਹੋਇਆ ਤਾਂ ਦੁਗਣੀ ਕੀਮਤ। ਮਿਰਜ਼ਾ ਬੇਗ ਨੇ ਕਰਮਚਾਰੀ ਨੂੰ ਕਿਹਾ ਕਿ ਜਾ ਓਏ ਓੱਪਰ ਚੁਬਾਰੇ ਵਿੱਚੌ ਕਾਲੇ ਰੰਗ ਦੀ ਪੇਟੀ ਵਿੱਚੋ ਦੁਸ਼ਾਲਾ ਲੈ ਕੇ ਆ,  ਕਰਮਚਾਰੀ ਦੁਸ਼ਾਲਾ ਲੈ ਆਇਆ। ਬਾਬਾ ਜੀ ਕਹਿਣ ਲੱਗੇ ਇਸ ਦੁਸ਼ਾਲਾ ਤਾਂ ਨਕਲੀ ਆ। ਮਿਰਜ਼ਾ ਬੇਗ ਕਹਿਣ ਲੱਗਾ ਓ ਜਾ ਉਏ,ਦੁਗਣੀ ਕੀਮਤ ਦੇਣ ਦਾ ਮਾਰਾ ਕਹਿੰਦਾ ਨਕਲੀ ਆ ।ਓ ਜਾ ਅਸੀ ਨੀ ਲੈਣੇ ਤੇਰੇ ਦੁਸ਼ਾਲੇ।ਬਾਬਾ ਜੀ ਚਲੇ ਗਏ।ਬਾਬਾ ਜੀ ਨੇ ਇਹ ਪਤਾ ਕਰਨਾ ਸੀ ਕਿ ਦੁਸ਼ਾਲੇ ਰੱਖੇ ਕਿੱਥੇ ਹੋਏ ਹਨ।ਦੂਸਰੀ ਵਾਰ ਬਾਬਾ ਜੀ ਬੇਗਮ ਦੇ ਭੇਸ ਵਿੱਚ ਬੁਰਕਾ ਪਹਿਣ ਕੇ ਸਿੱਧਾ ਚੁਬਾਰੇ ਵਿੱਚ ਚਲੇ ਗਏ(ਜਿੱਥੇ ਹੁਣ ਗੁਰਦੁਆਰਾ ਚੁਬਾਰਾ ਸਾਹਿਬ ਸਥਿਤ ਹੈ)। ਓਥੇ ਬੇਗਮਾਂ ਬੈਠੀਆ ਹੋਈਆ ਸਨ।ਮਿਰਜ਼ੇ ਦੀ ਬੇਗਮ ਕਹਿਣ ਲੱਗੀ ਕੋਣ ਆ ਇਹ ਪਛਾਣ 'ਚ ਨੀ ਆਈ।ਇਕ ਕਹੇ ਮਾਸੀ ਆਈ ਆ,ਦੂਜੀ ਕਹੇ ਚਾਚੀ ਆਈ ਆ,ਤੀਜੀ ਕਹਿਣ ਲੱਗੀ ਇਹ ਤਾਂ ਭੂਆ ਆ ਆਪਣੀ। ਪਤਾ ਓਦੌਂ ਹੀ ਲੱਗਾ ਜਦੌਂ ਬਾਬਾ ਜੀ ਨੇ ਬੁਰਕਾ ਮੂੰਹ ਤੌ ਚੁੱਕਿਆ।ਨਾਲ ਹੀ ਜ਼ੋਰ ਨਾਲ ਕਿਰਪਾਨ ਮਿਆਨ 'ਚੋ ਕੱਢੀ ਤੇ ਚੁੱਪ ਕਰਨ ਦਾ ਇਸ਼ਾਰਾ ਕੀਤਾ। ਬੇਗਮਾ ਨੂੰ ਕਿਹਾ ਓਹ ਜਿਹੜੇ ਦੁਸ਼ਾਲੇ ਕਾਲੀ ਪੇਟੀ ਵਿੱਚ ਰੱਖੇ ਹੋਏ ਹਨ ਓਹ ਲੈ ਕੇ ਆਓ!ਬੇਗਮ ਜਲਦੀ ਨਾਲ ਦੁਸ਼ਾਲੇ ਲੈ ਆਈ ਤੇ ਬਾਬਾ ਜੀ ਦੇ ਹਵਾਲੇ ਕਰ ਦਿੱਤੇ।ਬਾਬਾ ਜੀ ਕਹਿਣ ਲੱਗੇ ਹੁਣ ਨਾਲ ਵੀ ਤਾਂ ਕੁਝ ਚਾਹੀਦਾ ਹੀ ਏ ਨਾ।ਬੇਗਮਾ ਨੇ ਆਪਣੇ ਸਾਰੇ ਗਹਿਣੇ ਲਾਹ ਕੇ ਓਹ ਵੀ ਬਾਬਾ ਜੀ ਦੇ ਹਵਾਲੇ ਕਰ ਦਿੱਤੇ।ਬਾਬਾ ਜੀ ਨੇ ਸਾਰੇ ਗਹਿਣੇ ਕੋਠਲੀ 'ਚ ਬੰਨ ਲਏ ਤੇ ਓਥੌਂ ਨਿਕਲ ਗਏ।ਮਿਰਜ਼ਾ ਬੇਗ ਕਹਿਣ ਲੱਗਾ ਕੌਣ ਸੀ ਇਹ ਬੇਗਮ,ਆਈ ਵੀ ਹੱਲੇ ਨਾਲ,ਗਈ ਵੀ ਹੱਲੇ ਨਾਲ ਜਾ ਓਏ ਪਤਾ ਕਰਕੇ ਆ।ਓਸ ਦਾ ਸਾਥੀ ਚੁਬਾਰੇ ਓਪਰ ਗਿਆ ਤੇ ਬੇਗਮਾ ਨੇ ਸਾਰੀ ਗੱਲ ਦੱਸ ਦਿੱਤੀ, ਨਾਲ ਹੀ ਘੜਿਆਲ ਵਜਾ ਦਿੱਤੀ ਗਈ ਜਿਸ ਨਾਲ ਸਾਰੇ ਸ਼ਹਿਰ ਦੀ ਨਾਕਾ ਬੰਦੀ ਹੋ ਗਈ।ਰੌਲਾ ਪੈ ਗਿਆ ਕਿ ਮਿਰਜ਼ਾ ਬੇਗ ਦੇ ਘਰੌਂ ਕੋਈ ਸਿੱਖ ਦੁਸ਼ਾਲੇ ਚੋਰੀ ਕਰਕੇ ਲੈ ਗਿਆ ਫੜ ਲੋ ਓਸ ਨੂੰ। ਬਾਬਾ ਬਿਧੀ ਚੰਦ ਜੀ ਨੇ ਸਾਰੀ ਗੱਲ ਸੁਣ ਕੇ ਲੁਕਣਾ ਚਾਹਿਆ। ਸ਼ਹਿਰ ਦੇ ਅੰਦਰ ਹੀ ਓਮਰਾ ਨਾਮ ਦਾ ਭਠਿਆਰਾ ਭੱਠੀ ਬਾਲ ਕੇ ਦਾਣੇ ਭੁੰਨ ਰਿਹਾ ਸੀ ਬਾਬਾ ਜੀ ਨੇ ਭਠਿਆਰੇ ਪਾਸੌਂ ਲੁਕਣ ਦੀ ਜਗਾ ਮੰਗੀ ।ਭਠਿਆਰਾ ਕਹਿਣ ਲੱਗਾ ਮੇਰੇ ਕੋਲ ਤਾਂ ਆਹ!ਇਕ ਭੱਠੀ ਆ ਬਸ ਹੋਰ ਕੋਈ ਜਗਾ ਨਹੀ।ਧੰਨ ਧੰਨ ਬਹਾਦੁਰ ਬਾਬਾ ਬਿਧੀ ਚੰਦ ਜੀ ਨੇ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਧਿਆਨ ਧਰ ਕੇ ਛਾਲ ਮਾਰ ਕੇ ਬਲਦੀ ਭੱਠੀ ਵਿਚ ਬੈਠ ਗਏ।




ਬਾਬਾ ਜੀ ਨੂੰ ਭੋਰਾ ਵੀ ਸੇਕ ਨਾ ਲੱਗਾ।ਓਧਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਡਰੋਲੀ ਨਗਰ ਵਿਖੇ ਆਪਣੇ ਸਰੀਰ ਤੇ ਜਲ ਦੀਆ ਗਾਗਰਾਂ ਪਵਾਈਆ।
````ਪੱਟੀ ਵਿਚ ਭੱਠ ਬਲਦਾ ,ਸਤਿਗੁਰੂ ਸੇਕ ਡਰੋਲੀ ਸਹਿੰਦੇ""।

ਇਹ ਸਭ ਵੇਖ ਕੇ ਭਠਿਆਰਾ ਵੀ ਹੈਰਾਨ ਰਹਿ ਗਿਆ। ਥੌੜਾ ਸਮਾਂ ਬੀਤਨ ਤੋ ਬਾਅਦ ਬਾਬਾ ਬਿਧੀ ਚੰਦ ਜੀ ਭੱਠ ਵਿਚੌ ਬਾਹਰ ਆਏ ਬੇਗਮਾਂ ਪਾਸੌਂ ਲਿਆ ਗਿਆ ਸੋਨਾ ਗਹਿਣੇ ਅੱਗ ਦੇ ਸੇਕ ਨਾਲ ਪਿਘਲ ਗਏ ਬਾਬਾ ਜੀ ਨੇ ਸਾਰਾ ਸੋਨਾ ਭਠਿਆਰੇ ਨੂੰ ਦੇ ਦਿੱਤਾ ਭਠਿਆਰੇ ਨੇ ਬਾਬਾ ਬਿਧੀ ਚੰਦ ਜੀ ਦੇ ਨਾਮ ਦਾ ਖੂਹ ਭੱਠ ਦੇ ਨੇੜੇ ਹੀ ਲਗਾ ਦਿੱਤਾ ਜਿਥੋਂ ਸਾਰਾ ਸ਼ਹਿਰ ਜਲ ਛਕਿਆ ਕਰਦਾ ਸੀ। ਬਾਬਾ ਜੀ ਨੇ ਭਠਿਆਰੇ ਨੂੰ ਬੇਨਤੀ ਕੀਤੀ ਕਿ ਓਹ ਕੋਈ ਜਨਾਨੀ ਦਾ ਪਹਿਰਾਵਾ ਲੈ ਕੇ ਆਵੇ। ਭਠਿਆਰੇ ਨੇ ਆਪਣੀ ਮਾਤਾ ਦਾ ਪਹਿਰਾਵਾ ਲਿਆ ਕੇ ਬਾਬਾ ਜੀ ਨੂੰ ਸੌਪ ਦਿੱਤਾ। ਬਾਬਾ ਜੀ ਫੇਰ ਬੁੱਢੀ ਮਾਈ ਦੇ ਭੇਸ ਵਿਚ ਹੱਥ 'ਚ ਸੋਟੀ ਫੜ ਕੇ ਲੱਕ ਨੂੰ ਕੁੱਬ ਪਾ ਕੇ ਨਾਕਾ ਬੰਦੀ ਕੀਤੇ ਬੈਠੇ ਸੈਨਿਕਾਂ ਕੋਲ ਗਏ ਤੇ ਕਹਿਣ ਲੱਗੇ ਪੁੱਤਰੋ ਮੈਨੂੰ ਦਸਤ ਲੱਗੇ ਹੋਏ ਹਨ ਮੈ ਬਾਹਰ ਜਾਣਾ ਹੈ,ਸੈਨਿਕ ਕਹਿਣ ਲੱਗਾ ਮਾਈ ਤੈਨੂੰ ਪਤਾ ਤਾਂ ਹੈ ਬਾਹਰ ਜਾਣਾ ਮਨਾਂ ਹੈ,ਦੂਜਾ ਕਹਿਣ ਲੱਗਾ ਜਾਣ ਦੇ ਓਏ ਬੁੱਢੀ ਹੈ ਐਵੇਂ ਗੰਦ ਪਾਵੇਗੀ ਜਾਣ ਦੇ ਬਾਹਰ।ਬਾਬਾ ਜੀ ਗੇਟ ਤੋ ਬਾਹਰ ਨਿਕਲ ਕੇ ਜ਼ੋਰ ਨਾਲ ਕਹਿ ਕੇ ਲਲਕਾਰ ਪਾਈ(ਜਿੱਥੇ ਹੁਣ ਗੁਰਦੁਆਰਾ ਲਲਕਾਰ ਸਾਹਿਬ,ਛਾਉਣੀ ਸਾਹਿਬ ਮੌਜੂਦ ਹੈ) ਕਿ ਮੈ ਕੋਈ ਬੇਗਮ ਜਾਂ ਬੁੱਢੀ ਮਾਈ ਨਹੀਂ ਮੈ ਸਿੱਖ ਹਾਂ ,ਤੁਸੀ ਸੰਗਤਾਂ ਪਾਸੋ ਦੁਸ਼ਾਲੇ ਖੋਹੇ ਸਨ ਮੈ ਲੈ ਚੱਲਿਆ ਜੇ,ਹੈ ਹਿੰਮਤ ਤਾਂ ਆਜੋ ਫੜ ਲਵੋ।ਕੋਈ ਵੀ ਬਾਬਾ ਜੀ ਦਾ ਪਿੱਛਾ ਨਾ ਕਰ ਸਕਿਆ।
ਇਸ ਤਰਾਂ ਬਾਬਾ ਬਿਧੀ ਚੰਦ ਜੀ ਨੇ ਪਠਾਣਾਂ ਪਾਸੌ ਦੁਸ਼ਾਲੇ ਲੈਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਜਾ ਰੱਖੇ ।ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਤੋ ਖੁਸ਼ ਹੋ ਕੇ ਕਿਹਾ।
``ਬਿਧੀ ਚੰਦ ਛੀਨਾ,ਗੁਰੂ ਕਾ ਸੀਨਾ"


ਇਥੌ ਤਕ ਵੀ ਕਹਿ ਦਿੱਤਾ ``ਤੋਰ ਮੋਰ ਮੇਂ ਅੰਤਰ ਨਾਹੀ" ਕਿ ਤੇਰੇ ਤੇ ਮੇਰੇ ਵਿਚ ਫਰਕ ਈ ਕੋਈ ਨਹੀ।

ਧੰਨ ਧੰਨ ਬਹਾਦੁਰ ਬਾਬਾ ਬਿਧੀ ਚੰਦ ਜੀ ਸਿੱਖ ਕੌਮ ਦੇ ਪਹਿਲੇ ਮਹਾਨ ਬਹਾਦੁਰ ਯੋਧੇ ਹੋਏ ਹਨ।



                              Photos























Post a Comment

0 Comments