Only A Faithful Worshiper Can Believe In The Miraculous Ways Of The Lord - Once You Rest Your Hope On The Lord, You Dont Need To Listen To Foolish Words Of A Foolish Person Who Is Entangled In Wealth & Arrogance, Let Your Faith Take The Command, At The Same Time You Need To Realise The Ways The Lord Creates To Help You Or Protect You From A Situation, You Can't Turn A Blind Eye To It, Coz The Lord Also Helps Those, Those Who Help Themselves, Keep The Lord In Your Heart & He Will Lead The Way You Just Need To Follow That ..!
Shri Guru Granth Saheb ji (Ang) Page No 953 "   ਸਲੋਕ  ਮ  ੩   ।।  ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ।। ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ।। ਮੂਰਖੁ ਉਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ।। ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ।। ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮ ਕਰਣਾ ।। ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ।। ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ।। ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ।।੧।।  ਮ : ੧ ।। ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ।। ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ।। ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ।। ਅਜਰਾਈਲੁ ਫਰੇਸਤਾ ਹੋਸੀ ਆਇ ਤਈ ।। ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ।। ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।੨।। ਪਉੜੀ ।। ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ।। ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ।। ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ।। ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ।। ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ।।੧੩।।
 ਅਰਥ   :  ,,,,,,   ਮੂਰਖ ਦਾ ਕਿਹਾ ਉਹੀ ਸੁਣਦਾ ਹੈ ਜੋ ਆਪ ਮੂਰਖ ਹੋਵੇ,ਮੂਰਖ ਦੇ ਕੀਹ ਲੱਖਣ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ  ? ਜੋ ਮਨੁੱਖ ਮਾਇਆ ਦਾ ਠਗਿਆ ਹੋਇਆ ਹੋਵੇ ਅਤੇ ਜੋ ਅਹੰਕਾਰ ਵਿਚ ਆਤਮਿਕ ਮੌਤੇ ਮਰਿਆ ਹੋਇਆ ਹੋਵੇ,ਉਸ ਨੂੰ ਮੂਰਖ ਕਹੀਦਾ ਹੈ,ਮਾਇਆ ਦੀ ਮਮਤਾ ਤੇ ਅਹੰਕਾਰ ਵਿਚ ਜੋ ਕੁਝ ਵੀ ਕਰੀਏ ਉਸ ਨਾਲ ਸਦਾ ਦੁਖ ਹੀ ਪ੍ਰਾਪਤ ਹੁੰਦਾ ਹੈ,ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ ਮਾਇਆ ਦੇ ਮੋਹ ਦੇ ਖੂਹ ਵਿੱਚ ਡਿੱਗਾ ਰਹਿੰਦਾ ਹੈ,ਉਸ ਦੇ ਬਚਾਅ ਦਾ ਕਿਹੜਾ ਉਪਾਵ ਕੀਤਾ ਜਾ ਸਕਦਾ ਹੈ ? ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਇਸ ਤੇ ਵੀਚਾਰੁ ਕਰਦਾ ਹੈ,ਤੇ ਮਾਇਆ ਦੇ ਮੋਹ-ਰੂਪ ਖੂਹ ਤੋਂ ਬਚਿਆ ਰਹਿੰਦਾ ਹੈ,ਉਹ ਪ੍ਰਭੂ ਦਾ ਨਾਮ ਜਪਦਾ ਹੈ ਅਤੇ ਉਸ ਦੀ ਬਰਕਤ ਨਾਲ ਉਹ ਆਪ ਬਚ ਜਾਂਦਾ ਹੈ,ਤੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਸੰਗੀ ਸਾਥੀ ਨੂੰ ਵੀ ਡੁਬਣੋ ਬਚਾ ਲੈਂਦਾ ਹੈ ,ਹੇ ਨਾਨਕ  ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ,ਉਹੀ ਉਹ ਕਰਦਾ ਹੈ ਅਤੇ ਜੋ ਕੁਝ ਪ੍ਰਭੂ ਦੇਂਦਾ ਹੈ ਉਹੀ ਜੀਵ ਨੂੰ ਸਹਣਾ ਪੈਂਦਾ ਹੈ ।।੧।। ਮ  : ੧ ।। ਨਾਨਕ ਆਖਦਾ ਹੈ ਕਿ,  ਹੇ ਮੇਰੇ ਮਨ  ! ਸੱਚੀ ਸਿਖਿਆ ਸੁਣ  ; ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ ਕਿਤਾਬ ਕਢ ਕੇ ਬੈਠਾ ਹੋਇਆ ਰਬ ਤੈਥੋਂ ਹਿਸਾਬ ਮੰਗੇਗਾ,  ਜਿਨ੍ਹਾਂ ਵਲ ਵੀ ਲੇਖੇ ਜੋਖੇ ਬਾਕੀ ਰਹਿ ਜਾਣਗੇ ਉਹਨਾਂ ਮਨੁਖਾਂ ਨੂੰ ਸੱਦੇ ਪੈਣਗੇ  - ਬੁਲਾਇਆ ਜਾਏਗਾ,  ਮੌਤ ਦਾ ਫਰਿਸ਼ਤਾ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਉੱਤੇ ਖੜਾ ਹੋਵੇਗਾ,  ਐਸੇ ਔਖੇ ਸਮੇਂ ਵਿੱਚ ਫੱਸੀ ਹੋਈ ਜਾਨ ਨੂੰ ਕੁਝ ਵੀ ਨਹੀਂ ਸੁਝਦਾ,  ਹੇ ਨਾਨਕ  ! ਝੂਠ ਦੇ ਵਪਾਰੀ ਅਖੀਰ ਵਿੱਚ ਹਾਰ ਕੇ ਹੀ ਜਾਂਦੇ ਹਨ ਤੇ ਸੱਚਾ ਸੌਦਾ ਕਰਨ ਨਾਲ ਅੰਤ ਵਿੱਚ ਜਿੰਦ ਸੁੱਖੀ ਰਹਿੰਦੀ ਹੈ ।।੨।। ਪਉੜੀ ।। ਇਹ ਸਾਰਾ ਸੰਸਾਰ ਦਾ ਆਕਾਰ ਪ੍ਰਭੂ ਦਾ ਹੀ ਮਾਨੋ ਸ਼ਰੀਰ ਹੈ, ਪ੍ਰਭੂ ਹਰ ਥਾਂ ਵਿਆਪਕ ਹੈ,  ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ,  ਉਸ ਪ੍ਰਭੂ ਦੀ ਵਡਿਆਈ ਬਿਆਨ ਨਹੀ ਕੀਤੀ ਜਾ ਸਕਦੀ,  ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਭੂ ਦੀ ਸਿਫਤ ਸਾਲਾਹ ਇਬਾਦਤ ਕੀਤਿਆਂ , ਉਹ ਪਭੂ ਦੇ ਰੰਗ ਵਿੱਚ ਰੰਗ ਜਾਂਦਾ ਹੈ,  ਉਸ ਦਾ ਮਨ ਤੇ ਤਨ ਦੋਵੇਂ ਹੀ ਖਿੜ ਜਾਂਦੇ ਹਨ ਤੇ ਅਹੰਕਾਰ ਮੁੱਕ ਜਾਂਦਾ ਹੈ,  ਇਹ ਸਾਰਾ ਸੰਸਾਰ ਪ੍ਰਭੂ ਦਾ ਆਪਣਾ ਹੀ ਬਣਾਇਆ ਹੋਇਆ ਇਕ ਤਮਾਸ਼ਾ ਹੈ, ਪਰ  : ਸਤਿਗੁਰੂ ਜੀ  - ਗਿਆਨ ਗੁਰੂ ਤੋਂ ਬਿਨਾ ਸਮਝ ਨਹੀਂ ਆਉਂਦੀ ।।੧੩।।
Meaning:,,,,,, Meaning: ,,,,,, Only those listen to a foolish, meaning: those who themselves are foolish act according to the words of the foolish, what are the traits of a foolish person? What is the behaviour of a foolish person? Those humans are cheated by wealth, and who has died a spiritual death coz of his arrogance, such a person is foolish; whatever he does in the fun of wealth & arrogance, he gets saddened by that deed, that human always stays sad, the human who loves wealth a lot he is fallen in the well of wealth, what can be done to save him? That human who comes under the guidance of the Satguruji he thinks on this, he stays away from the well of wealth, he stays connected to the feet of the Satguruji i.e. Shabad Gurbani, and walks on the path as shown by the Satguruji & talks about the qualities of the Lord, with the blessing he gets saved and those who listen to him can get saved from drowning, hey Nanak! Whatever the Lord like he does accordingly, by being attached to wealth the sadness you feel and by staying away from it the happiness you feel that is all given to you by the Lord and they human has to face it..1.. Nanak says, hey my heart! Listen to true teaching, the Lord will take out the book of your deeds and ask you to explain them, those whose action are still existing they will be called, the devil will be standing and giving you punishment according to your deeds, in this difficult time the human life cannot think of anything, hey Nanak! Business dealing in lie ultimately loose and at the end you get restless and scared ..2.. Paudi.. The whole structure of the earth is like the body of the Lord, the Lord is present everywhere, you can't measure the value of the Lord, you can't talk about the greatness of the Lord , with blessing of the Satguruji the human while talking about the greatness of the Lord he gets colored in the colors of the Lord, his mind and body all get enlightened and arrogance from within gets destroyed, this whole earth is a play created by the Lord, but: without Satguruji- Shabad Guru - Knowledge Guru we cannot understand this..13..
अर्थ   :  ,,,,,,  मूर्ख का कहना वही लोग सुनते हैं, भाव  : मूर्ख के कहे अनुसार वही लोग चलते हैं जो खुद ही मूर्ख हो,  मूर्ख के लक्षण क्या है  ?  मूर्ख की करतूत कैसी होती है  ?  जो मनुष्य माया के द्वारा ठगा हुआ है , और जो अहंकार में आत्मिक मौत मरा हुआ है,  उसे मूर्ख कहते हैं  ; माया की मस्ती व अहंकार में जो कुछ करें, उस कार्य से दुख ही प्राप्त होता है,  सदा ही मनुष्य दुखी रहता है,  माया से बहुत ही ज्यादा प्यार करने वाला मनुष्य माया के मोह रूपी कुएँ में गिरा रहता है,  उस के बचाव का कौन सा प्रयास किया जा सकता है  ?  जो मनुष्य सतिगुरू जी की शरण में आता है वह इस पर विचार करता है,  व इस माया के मोह रूपी कुएँ से अलग ही रहता है,  वह तो सतिगुरू जी के चरणों में- शब्द गुरबानी में जुड़ा रहता है,  और सतिगुरू जी के बताए रास्ते पर चलकर प्रभु के गुणों का गायन करता है,  इस की बरकत से खुद तो बच जाता है व उस के बताए रास्ते पर चलकर डूबते हुए साथी भी बच जाते हैं,  हे नानक  !  जो कुछ उस प्रभु को भाता है वहीवह प्रभु करता है  , माया के मोह में आकर दुख या इस माया से दूर रहकर सुख जो कुछ वह प्रभु देता है वही जीव को सहना पड़ता है  ।।१।। म  : १ ।। नानक कहता है कि,  हे मेरे मन  ! सच्ची शिक्षा सुन  ; तेरे किए कर्मो के लेखे जोखे की किताब निकाल कर बैठा हुआ प्रभु तेरे से हिसाब लेगा,  जिन की तरफ लेखा जोखा बाकी रह जाएगा उन मनुष्यों को बुलाया जाएगा,  मौत का फरिश्ता मनुष्य के  किये हुए कर्मो अनुसार सजा देने के लिए सर पर खडा होगा , ऐसे मुश्किल समय में फंसी हुई जान को कुछ भी नहीं सूझता,  हे नानक  ! झूठ के व्यापारी आखिर में हार कर ही जाते हैं व सच्चा सौदा करने अंत में जान सुखी रहती है ।।२।। पौड़ी ।। यह पूरा संसार का आकार मानो प्रभु का ही शरीर है,  प्रभु हर जगह व्यापक है,  प्रभु का मूल्य नहीं आंका जा सकता,  उस प्रभु की बढ़ाई बयां नहीं की जा सकती,  सतिगुरू जी की कृपा से प्रभु की बढ़ाई इबादत करते हुए वह मनुष्य हरी प्रभु के रंग में रंग जाता है,  उस का मन व तन दोनों ही खिल उठते हैं व अंदर से अहंकार दूर हो जाता है , यह सारा संसार प्रभु का ही बनाया हुआ एक तमाशा है,  परन्तु  : सतिगुरू जी  - शब्द गुरू  - ज्ञान गुरू के बिना  यह समझ नहीं आता ।।१३।।
IT'S AN ORDER OF  GURU GOBIND SINGH JI MAHARAJ(SABH SIKHANN KO HUKAM HAI GURU MANYO GRANTH)    DHAN DHAN SHRI GURU GRANTH SAHAB JI.................